B''Day Spcl : 34 ਸਾਲ ਦੇ ਹੋਏ ਕ੍ਰਿਕਟਰ ਅੰਬਾਤੀ ਰਾਇਡੂ, ਜਾਣੋ ਉਨ੍ਹਾਂ ਬਾਰੇ ਦਿਲਚਸਪ ਗੱਲਾਂ

09/23/2019 3:19:52 PM

ਸਪੋਰਟਸ ਡੈਸਕ— ਅੱਜ ਭਾਵ 23 ਸਤੰਬਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅੰਬਾਤੀ ਰਾਇਡੂ ਦਾ ਜਨਮ ਦਿਨ ਹੈ। 23 ਸਤੰਬਰ 1985 ਨੂੰ ਆਂਧਰ ਪ੍ਰਦੇਸ਼ ਦੇ ਗੁੰਟੂਰ 'ਚ ਜਨਮੇ ਰਾਇਡੂ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਪਰ ਗੁੱਸੇ ਵਾਲੇ ਸੁਭਾਅ ਕਾਰਨ ਉਸ 'ਚ ਸ਼ਾਨਦਾਰ ਕ੍ਰਿਕਟ ਪ੍ਰਤਿਭਾ ਦੇ ਬਾਵਜੂਦ ਕ੍ਰਿਕਟ ਪ੍ਰਤਿਭਾ ਦਿਖਾਉਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਤੁਹਾਨੂੰ ਦਸ ਦਈਏ ਕਿ ਭਾਰਤੀ ਕ੍ਰਿਕਟ ਦੀ ਸਭ ਤੋਂ ਦਿਲਚਸਪ ਕਹਾਣੀਆਂ 'ਚੋਂ ਇਕ ਅੰਬਾਤੀ ਰਾਇਡੂ ਦੀ ਕਹਾਣੀ ਵੀ ਹੈ। ਦਰਅਸਲ, ਸਾਲ 2002 ਦੀ ਗੱਲ ਹੈ ਜਦੋਂ ਰਾਇਡੂ ਨੇ ਅੰਡਰ-19 ਦੇ ਮੈਚ 'ਚ ਲਗਭਗ 175 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਸੌਰਵ ਗਾਂਗੁਲੀ ਸਮੇਤ ਹਰ ਕੋਈ ਇਸ ਯੁਵਾ ਬੱਲੇਬਾਜ਼ ਦੇ ਬਾਰੇ 'ਚ ਗੱਲ ਕਰ ਰਿਹਾ ਸੀ। ਉਦੋਂ ਹੀ ਉਹ ਗੱਲਾਂ ਹੋ ਰਹੀਆਂ ਸਨ ਕਿ ਅੰਬਾਤੀ ਰਾਇਡੂ ਭਾਰਤੀ ਕ੍ਰਿਕਟ ਨੂੰ ਕਾਫੀ ਅੱਗੇ ਲੈ ਕੇ ਜਾਣਗੇ। 2004 'ਚ ਰਾਇਡੂ ਨੇ ਭਾਰਤੀ ਅੰਡਰ-19 ਟੀਮ ਦੀ ਕਪਤਾਨੀ ਕੀਤੀ। ਇਸ ਦੇ ਬਾਅਦ ਇਸ ਬੱਲੇਬਾਜ਼ ਦੇ ਕਰੀਅਰ 'ਤੇ ਮੰਨੋ ਕੁਝ ਰੋਕ ਲੱਗ ਗਈ ਹੋਵੇ।
PunjabKesari
ਲਿਸਟ ਏ ਅਤੇ ਪਹਿਲੇ ਦਰਜੇ 'ਚ ਲਗਾਤਾਰ ਦੌੜਾਂ ਬਣਾਉਣ ਦੇ ਬਾਵਜੂਦ ਰਾਇਡੂ ਨੂੰ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣ 'ਚ 13 ਸਾਲ ਲਗ ਗਏ। ਜੁਲਾਈ 2013 'ਚ ਭਾਰਤੀ ਟੀਮ ਜਦੋਂ ਜ਼ਿੰਬਾਬਵੇ ਦੌਰੇ 'ਤੇ ਗਈ ਉਦੋਂ ਰਾਇਡੂ ਨੂੰ ਭਾਰਤ ਦੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ। 24 ਜੁਲਾਈ ਨੂੰ ਹਰਾਰੇ 'ਚ ਰਾਇਡੂ ਨੇ ਆਪਣਾ ਡੈਬਿਊ ਮੈਚ ਖੇਡਿਆ। ਪਹਿਲੀ ਹੀ ਮੈਚ 'ਚ ਰਾਇਡੂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਉਸ ਸਮੇਂ ਇਸ ਬੱਲੇਬਾਜ਼ ਦੀ ਉਮਰ 27 ਸਾਲ ਸੀ ਅਤੇ ਉਹ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਉਮਰ 'ਚ ਡੈਬਿਊ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।
PunjabKesari
ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਇਸੇ ਸਾਲ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਆਈ.ਸੀ.ਸੀ. ਵਰਲਡ ਕੱਪ 2019 'ਚ ਨਹੀਂ ਚੁਣੇ ਜਾਣ ਦੇ ਬਾਅਦ ਮਿਡਲ ਆਰਡਰ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਰਾਇਡੂ ਵਰਲਡ ਕੱਪ 2019 'ਚ ਸਟੈਂਡ ਬਾਇ 'ਚ ਰੱਖੇ ਗਏ ਸਨ ਪਰ ਵਿਜੇ ਸ਼ੰਕਰ ਦੇ ਬਾਹਰ ਹੋਣ ਦੇ ਬਾਅਦ ਭਾਰਤੀ ਟੀਮ ਮੈਨੇਜਮੈਂਟ ਨੇ ਰਾਇਡੂ ਦੀ ਬਜਾਏ ਮਯੰਕ ਨੂੰ ਟੀਮ 'ਚ ਸ਼ਾਮਲ ਕਰ ਲਿਆ ਜਿਸ ਦੇ ਬਾਅਦ ਇਸ ਖਿਡਾਰੀ ਨੇ ਕ੍ਰਿਕਟ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਪਰ ਬਾਅਦ 'ਚ ਇਸ ਨੇ ਕ੍ਰਿਕਟ 'ਚੋਂ ਵਾਪਸੀ ਕਰਨ ਦਾ ਐਲਾਨ ਵੀ ਕਰ ਦਿੱਤਾ।


Tarsem Singh

Content Editor

Related News