ਅਮਨਦੀਪ 71 ਦੇ ਸਕੋਰ ਨਾਲ ਸਾਂਝੇ 32ਵੇਂ ਸਥਾਨ ''ਤੇ ਪੁੱਜੀ
Sunday, Jul 10, 2022 - 07:27 PM (IST)

ਸਿਟਗੇਸ (ਸਪੇਨ)- ਭਾਰਤੀ ਗੋਲਫਰ ਅਮਨਦੀਪ ਦ੍ਰਾਲ ਨੇ ਐਸਟ੍ਰੇਲਾ ਡੈਮ ਲੇਡੀਜ਼ ਓਪਨ 'ਚ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਤੀਜੇ ਪੜਾਅ 'ਚ ਇਕ ਅੰਡਰ-71 ਦਾ ਕਾਰਡ ਖੇਡਿਆ। ਉਹ ਇਸ ਲੇਡੀਜ਼ ਯੂਰਪੀ ਟੂਰ ਮੁਕਾਬਲੇ 'ਚ ਕੁਲ ਇਕ ਅੰਡਰ 215 ਦੇ ਸਕੋਰ ਦੇ ਨਾਲ 32ਵੇਂ ਸਥਾਨ 'ਤੇ ਪੁੱਜ ਗਈ।
ਕਟ 'ਚ ਜਗ੍ਹਾ ਬਾਉਣ ਵਾਲੀ ਇਹ ਹੋਰ ਭਾਰਤੀ ਵਾਣੀ ਕਪੂਰ ਨੂੰ ਇਸ ਦੌਰ ਦੇ ਆਖ਼ਰੀ ਹੋਲ 'ਚ ਡਬਲ ਬੋਗੀ ਕਰਨ ਦਾ ਖ਼ਾਮਿਆਜ਼ਾ ਭੁਗਤਨਾ ਪਿਆ, ਜਿਸ ਨਾਲ ਉਨ੍ਹਾਂ ਨੇ ਇਕ ਓਵਰ 74 ਦਾ ਕਾਰਡ ਖੇਡਿਆ। ਉਹ ਕੁਲ ਤਿੰਨ-ਓਵਰ 219 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 50ਵੇਂ ਸਥਾਨ 'ਤੇ ਹੈ। ਚਾਰ ਹੋਰ ਭਾਰਤੀ ਦੀਕਸ਼ਾ ਡਾਗਰ, ਤਵੇਸਾ ਮਲਿਕ, ਨੇਤਾ ਤ੍ਰਿਪਾਠੀ ਤੇ ਰਿਧੀਮਾ ਦਿਲਾਵਰੀ ਕਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ ਸਨ।