ਰਮਨਦੀਪ ਕੌਰ ਦੀ ਮਹਿਲਾ ਸਪੈਸ਼ਲ ਓਲੰਪਿਕ ਯੂਨੀਫਾਈਡ ਫੁੱਟਬਾਲ ਵਰਲਡ ਕੱਪ ਲਈ ਚੋਣ

07/18/2018 1:11:32 AM

ਰੂਪਨਗਰ (ਵਿਜੇ)- ਅੰਬੂਜਾ ਮਨੋਵਿਕਾਸ ਕੇਂਦਰ (ਸਕੂਲ ਫਾਰ ਇੰਟਲੈਕਚੂਅਲੀ ਡਿਸਏਬਲ ਚਿਲਡ੍ਰਨ) ਦੀ ਵਿਦਿਆਰਥਣ ਰਮਨਦੀਪ ਕੌਰ ਦੀ ਮਹਿਲਾ ਸਪੈਸ਼ਲ ਓਲੰਪਿਕ ਯੂਨੀਫਾਈਡ ਫੁੱਟਬਾਲ ਵਰਲਡ ਕੱਪ ਲਈ ਚੋਣ ਹੋਈ ਹੈ।
ਇਨ੍ਹਾਂ ਖੇਡਾਂ ਦਾ ਆਯੋਜਨ ਅਮਰੀਕਾ ਦੇ ਸ਼ਿਕਾਗੋ 'ਚ 20 ਜੁਲਾਈ ਤੱਕ ਹੋ ਰਿਹਾ ਹੈ । ਇਸ ਸਬੰਧੀ ਅੰਬੂਜਾ ਮਨੋਵਿਕਾਸ ਕੇਂਦਰ ਦੇ ਪ੍ਰਿੰਸੀਪਲ ਸੁਰੇਸ਼ ਠਾਕੁਰ ਨੇ ਦੱਸਿਆ ਕਿ ਪੰਜਾਬ 'ਚੋਂ ਸਿਰਫ ਇਕ ਵਿਸ਼ੇਸ਼ ਮਹਿਲਾ ਨੂੰ ਹੀ ਚੁਣਿਆ ਗਿਆ ਹੈ। ਇਨ੍ਹਾਂ ਖੇਡਾਂ 'ਚ ਭਾਰਤ ਸਣੇ 16 ਦੇਸ਼ਾਂ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ 'ਚ 16 ਪੁਰਸ਼ ਤੇ 8 ਮਹਿਲਾ ਟੀਮਾਂ ਹਨ । ਖੇਡਾਂ ਦਾ ਆਯੋਜਨ ਸਪੈਸ਼ਲ ਓਲੰਪਿਕ ਦੇ 50 ਸਾਲ ਪੂਰੇ ਹੋਣ ਦੇ ਸਬੰਧ 'ਚ ਕੀਤਾ ਜਾ ਰਿਹਾ ਹੈ।


Related News