UFC ਚੈਂਪੀਅਨ ਬਣਨ ''ਤੇ ਅਮਾਂਡਾ ਨੂਨਸ ਨੇ ਕੱਪੜੇ ਉਤਾਰ ਕੇ ਪਹਿਨ ਲਈਆਂ ਬੈਲਟਾਂ
Saturday, Nov 09, 2019 - 04:07 AM (IST)

ਨਵੀਂ ਦਿੱਲੀ - ਅਮਰੀਕੀ ਫਾਈਟਰ ਅਮਾਂਡਾ ਨੂਨਸ ਨੇ ਯੂ. ਐੱਫ. ਸੀ. ਚੈਂਪੀਅਨ ਬਣਨ ਤੋਂ ਬਾਅਦ ਆਪਣੇ ਸਾਰੇ ਕੱਪੜੇ ਉਤਾਰ ਕੇ ਜਿੱਤੀਆਂ ਹੋਈਆਂ ਬੈਲਟਾਂ ਪਹਿਨ ਲਈਆਂ। ਅਮਾਂਡਾ ਨੇ ਜਿੱਤ ਤੋਂ ਬਾਅਦ ਯੂ. ਐੱਫ. ਸੀ. ਲਈ ਇਹ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ ਬੈਲਟਾਂ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਅਮਾਂਡਾ ਦੇ ਉਕਤ ਫੋਟੋ ਪੋਸਟ ਕਰਨ ਤੋਂ ਬਾਅਦ ਹੀ ਉਸ ਦੇ ਪ੍ਰਸ਼ੰਸਕਾਂ ਦੀਆਂ ਜ਼ਬਰਦਸਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਫਾਈਟਰ ਪਰਲ ਗੋਂਜਾਲੇਜ ਨੇ ਜਿਥੇ ਉਸ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ, ਉਥੇ ਹੀ ਸਾਬਕਾ ਅਮਰੀਕੀ ਫੁੱਟਬਾਲਰ ਤੇ ਐੱਮ. ਐੱਮ. ਏ. ਫਾਈਟਰ ਗ੍ਰੇਗ ਹਾਰਡੀ ਨੇ ਵੀ ਅਮਾਂਡਾ ਦੀ ਫੋਟੋ ਨੂੰ ਬੇਹੱਦ ਬੋਲਡ ਕਰਾਰ ਦਿੱਤਾ। ਅਮਾਂਡਾ ਨੇ ਇਸ ਤੋਂ ਪਹਿਲਾਂ ਵੀ ਇਕ ਮੈਗਜ਼ੀਨ ਦੇ ਕਵਰ ਪੇਜ ਲਈ ਕੱਪੜੇ ਉਤਾਰ ਦਿੱਤੇ ਸਨ। ਉਹ ਹੁਣ ਤਕ 22 ਮੁਕਾਬਲੇ ਲੜ ਚੁੱਕੀ ਹੈ। ਇਨ੍ਹਾਂ ਵਿਚੋਂ 18 ਵਿਚ ਉਸ ਨੂੰ ਜਿੱਤ ਮਿਲੀ। ਕਮਾਲ ਦੀ ਗੱਲ ਇਹ ਹੈ ਕਿ ਅਮਾਂਡਾ ਨੇ 13 ਮੁਕਾਬਲੇ ਵਿਰੋਧੀ ਖਿਡਾਰੀਆਂ ਨੂੰ ਨਾਕਆਊਟ ਕਰ ਕੇ ਜਿੱਤੇ ਹਨ। ਜ਼ਿਕਰਯੋਗ ਹੈ ਕਿ ਅਮਾਂਡਾ ਐੱਲ. ਜੀ. ਬੀ. ਟੀ. ਕਮਿਊਨਿਟੀ ਨਾਲ ਸਬੰਧ ਰੱਖਦੀ ਹੈ। ਉਸ ਨੇ ਬੀਤੇ ਦਿਨੀਂ ਆਪਣੇ ਸਾਥੀ ਨੀਨਾ ਅੰਸਾਰਾਫ ਨਾਲ ਮੰਗਣੀ ਕੀਤੀ ਸੀ।