ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
Sunday, Apr 03, 2022 - 07:28 PM (IST)
ਕ੍ਰਾਈਸਟਚਰਚ - ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਆਸਟਰੇਲੀਆ ਦੀ ਵਿਕਟਕੀਪਰ ਬੱਲੇਬਾਜ਼ ਐਲਿਸਾ ਹੀਲੀ ਨੂੰ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਉਸਦੀ ਟੀਮ ਦੀ ਇੰਗਲੈਂਡ 'ਤੇ 71 ਦੌੜਾਂ ਨਾਲ ਜਿੱਤ ਤੋਂ ਬਾਅਦ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ। ਇਸ ਨਾਲ ਹੀਲੀ ਆਸਟਰੇਲੀਆ ਦੀ ਸਾਬਕਾ ਕਪਤਾਨ ਕਾਰੇਨ ਰੋਲਟਨ (2005), ਇੰਗਲੈਂਡ ਦੀ ਕਲੇਰੀ ਟੇਲਰ (2009), ਨਿਊਜ਼ੀਲੈਂਡ ਦੀ ਸੂਜੀ ਬੇਟਸ (2013) ਅਤੇ ਇੰਗਲੈਂਡ ਦੀ ਟੈਮੀ ਬਿਊਮੋਂਟ (2017) ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਿਲ ਹੋ ਗਈ ਹੈ। ਹੀਲੀ ਨੇ ਨਿਊਜ਼ੀਲੈਂਡ ਵਿਚ ਖੇਡੇ ਗਏ ਇਸ ਟੂਰਨਾਮੈਂਟ 'ਚ ਸਰਵਸ੍ਰੇਸ਼ਠ 509 ਦੌੜਾਂ ਬਣਾਈਆਂ। ਉਨ੍ਹਾਂ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ ਸੈਂਕੜੇ ਲਗਾਏ, ਜਿਸ ਨਾਲ ਆਸਟਰੇਲੀਆ ਨੇ 7ਵੀਂ ਵਾਰ ਖਿਤਾਬ ਜਿੱਤ ਕੇ ਆਪਣੇ ਰਿਕਾਰਡ ਨੂੰ ਨਵੇਂ ਮੁਕਾਮ 'ਤੇ ਪਹੁੰਚਾਇਆ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਇਸ 32 ਸਾਲਾ ਵਿਕਟਕੀਪਰ ਬੱਲੇਬਾਜ਼ ਨੇ 56.55 ਦੀ ਔਸਤ ਨਾਲ ਦੌੜਾਂ ਬਣਾਈਆਂ ਅਤੇ ਇਸ ਤੋਂ ਇਲਾਵਾ ਵਿਕਟਕੀਪਰ ਦੇ ਰੂਪ ਵਿਚ ਚਾਰ ਕੈਚ ਕੀਤੇ ਅਤੇ ਚਾਰ ਸਟੰਪ ਆਊਟ ਵੀ ਕੀਤੇ। ਹੀਲੀ ਨੂੰ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਨ ਵਾਲੇ 6 ਮੈਂਬਰੀ ਪੈਨਲ ਵਿਚ ਲਿਸਾ ਸਟਾਲੇਕਰ, ਨਾਸਿਰ ਹੁਸੈਨ ਅਤੇ ਨਤਾਲੀ ਗੇਰਮਾਨੋਸ ਵੀ ਸ਼ਾਮਿਲ ਸੀ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।