ਅਲਵਾਰੇਜ ਨੇ ਕੋਵਾਲੇਵ ਨੂੰ ਹਰਾ ਕੇ WBO ਲਾਈਟ ਹੈਵੀਵੇਟ ਖਿਤਾਬ ਜਿੱਤਿਆ
Sunday, Aug 05, 2018 - 05:26 PM (IST)

ਨਿਊਯਾਰਕ : ਹੁਣ ਤੱਕ ਅਜੇਤੂ ਰਹੇ ਇਡੀਡਰ ਅਲਵਾਰੇਜ ਨੇ ਸਰਗੇਈ ਕੋਵਾਲੇਵ ਨੂੰ ਸੱਤਵੇਂ ਦੌਰ 'ਚ ਨਾਕਆਊਟ ਕਰ ਕੇ ਵਿਸ਼ਵ ਮੁੱਕੇਬਾਜ਼ੀ ਸੰਗਠਨ ਲਾਈਟ ਹੈਵੀਵੇਟ ਖਿਤਾਬ ਜਿੱਤਿਆ। ਕੋਲੰਬੀਆ ਦੇ ਅਲਵਾਰੇਜ ਨੇ ਕੋਵਾਲੇਵ 'ਤੇ ਸੱਜੇ ਮੁੱਕੇ ਨਾਲ ਜਬਰਦਸਤ ਹਮਲਾ ਕੀਤਾ ਜਿਸ ਦੇ ਬਾਅਦ ਰੂਸੀ ਖਿਡਾਰੀ ਹੇਠਾਂ ਡਿੱਗ ਗਿਆ। ਇਸ ਦੇ ਬਾਅਦ ਅਲਵਾਰੇਜ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਆਂਦ੍ਰੇ ਵਾਰਡ ਤੋਂ ਲਗਾਤਾਰ ਦੋ ਮੁਕਾਬਲੇ ਗੁਆਉਣ ਦੇ ਬਾਅਦ 35 ਸਾਲਾਂ ਕੋਵਾਲੇਵ ਲਾਈਟ ਹੈਵੀਵੇਟ 'ਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸ਼ੁਰੂ 'ਚ ਹਮਲਾਵਰ ਖੇਡ ਦਿਖਾਉਣ ਦੇ ਬਾਵਜੂਦ ਆਖਰ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।