ਰਗਬੀ ’ਤੇ ਵੀ ਪਈ ਕੋਰੋਨਾ ਦੀ ਮਾਰ, ਇਨਾਂ ਮੈਚਾਂ ਨੂੰ ਕੀਤਾ ਗਿਆ ਮੁਲਤਵੀ
Saturday, May 16, 2020 - 10:23 AM (IST)
ਸਪੋਰਟਸ ਡੈਸਕ — ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ ਦੇ ਸਾਰੇ ਟੂਰਨਾਮੈਂਟ ਜਾਂ ਤਾਂ ਰੱਦ ਕੀਤੇ ਜਾ ਰਹੇ ਹਨ ਜਾਂ ਉਨ੍ਹਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਇਸ ਕੜੀ ’ਚ ਨਵਾਂ ਨਾਂ ਜੁੜਿਆ ਹੈ ਰਗਬੀ ਟੈਸਟ ਮੈਚਾਂ ਦਾ ਜਿਨੂੰ ਕੋਰੋਨਾ ਵਾਇਰਸ ਦੇ ਕਾਰਨ ਜੁਲਾਈ ’ਚ ਹੋਣ ਵਾਲੇ ਸਾਰੇ ਰਗਬੀ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਵਿਸ਼ਵ ਰਗਬੀ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।
ਕਲੱਬਾਂ ਨੂੰ ਹੋਵੇਗਾ ਭਾਰੀ ਮਾਲੀ ਨੁਕਸਾਨ
ਵਿਸ਼ਵ ਰਗਬੀ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਚੱਲ ਰਹੇ ਲਾਕਡਾਊਨ ਅਤੇ ਯਾਤਰਾ ਸਬੰਧਿਤ ਪਾਬੰਦੀਆਂ ਕਾਰਨ ਇਨ੍ਹਾਂ ਨੂੰ ਆਯੋਜਿਤ ਕਰਨਾ ਮੁਮਕਿਨ ਨਹੀਂ ਸੀ। ਇਹ ਫੈਸਲਾ ਫਿਰ ਤੋਂ ਰਗਬੀ ਲਈ ਝੱਟਕਾ ਹੈ ਜਿਸ ਦੇ ਨਾਲ ਕਲੱਬਾਂ ਨੂੰ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਪੂਰੀ ਦੁਨੀਆ ’ਚ ਪੇਸ਼ੇਵਰ ਖੇਡਾਂ ਠੱਪ ਹਨ।-ll.jpg)
ਯਾਤਰਾ ਪਾਬੰਦੀਆਂ ਦੇ ਕਾਰਨ ਮੁਮਕੀਨ ਨਹੀਂ ਮੈਚਾਂ ਦਾ ਆਯੋਜਨ
ਵਿਸ਼ਵ ਰਗਬੀ ਨੇ ਬਿਆਨ ’ਚ ਕਿਹਾ, ‘‘ਕਈ ਦੇਸ਼ਾਂ ’ਚ ਯਾਤਰਾ ਅਤੇ ਲਾਕਡਾਊਨ ਸਬੰਧਿਤ ਪਾਬੰਦੀਆਂ ਨੂੰ ਵਧਾਉਣ ਨਾਲ ਖਿਡਾਰੀਆਂ ਨੂੰ ਤਿਆਰੀਆਂ ਲਈ ਉਉਚਿਤ ਸਮਾਂ ਮਿਲਣ ਦੀਆਂ ਚਿੰਤਾਵਾਂ ਹਨ ਜਿਸ ਦਾ ਮਤਲਬ ਹੈ ਕਿ ਜੁਲਾਈ ’ਚ ਕਿਸੇ ਵੀ ਸੀਮਾ ਦੇ ਬਾਹਰ ਅੰਤਰਰਾਸ਼ਟਰੀ ਰਗਬੀ ਮੁਕਾਬਲੇ ਦੀ ਮੇਜ਼ਬਾਨੀ ਨਹੀਂ ਕੀਤੀ ਜਾ ਸਕਦੀ। ‘‘ ਆਇਰਲੈਂਡ ਅਤੇ ਫਿਜੀ ਨੂੰ ਆਸਟਰੇਲੀਆ ਦਾ ਦੌਰਾ ਕਰਨਾ ਸੀ ਜਦ ਕਿ ਨਿਊਜ਼ੀਲੈਂਡ ਨੂੰ ਵੇਲਸ ਅਤੇ ਸਕਾਟਲੈਂਡ ਦੀ ਮੇਜ਼ਬਾਨੀ ਕਰਨੀ ਸੀ ਅਤੇ ਇੰਗਲੈਂਡ ਨੂੰ ਜਾਪਾਨ ਦਾ ਦੌਰਾ ਕਰਨਾ ਸੀ। ਸਕਾਟਲੈਂਡ ਅਤੇ ਜਾਰਜੀਆ ਨੂੰ ਵਿਸ਼ਵ ਚੈਂਪੀਅਨ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਸੀ।
