ਅਭਿਸ਼ੇਕ, ਪ੍ਰਤੀਸ਼ ਸਰਬ ਭਾਰਤੀ ਓਪਨ ਸਨੂਕਰ ਟੂਰਨਾਮੈਂਟ ਦੇ ਤੀਜੇ ਦੌਰ ’ਚ

Friday, Nov 20, 2020 - 06:10 PM (IST)

ਅਭਿਸ਼ੇਕ, ਪ੍ਰਤੀਸ਼ ਸਰਬ ਭਾਰਤੀ ਓਪਨ ਸਨੂਕਰ ਟੂਰਨਾਮੈਂਟ ਦੇ ਤੀਜੇ ਦੌਰ ’ਚ

ਚੇਨਈ— ਤਾਮਿਲਨਾਡੂ ਦੇ ਅਭਿਸ਼ੇਕ ਨੇ ਸ਼ੁੱਕਰਵਾਰ ਨੂੰ ਇੱਥੇ ਰਸਤੋਗੀ ਸਮਾਰਕ ਸਰਬ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ 2020 ਦੇ ਦੂਜੇ ਦੌਰ ਦੇ ਮੈਚ ’ਚ ਆਪਣੇ ਹੀ ਸੂਬੇ ਦੇ ਸ਼੍ਰੀਰਾਮ ’ਤੇ 4-1 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਤੀਸ਼ ਅਤੇ ਹਰੀਹਰਨ ਰਾਜਾਮਨੀ ਵੀ ਤੀਜੇ ਦੌਰ ’ਚ ਪਹੁੰਚ ਗਏ ਹਨ ਜਿਨ੍ਹਾਂ ਨੇ ਆਪਣੇ ਵਿਰੋਧੀ ’ਤੇ 4-1 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਜਦਕਿ ਪਹਿਲੇ ਦੌਰ ਦੇ ਮੈਚ ’ਚ ਉਦੇ ਕੁਮਾਰ ਨੇ ਸਤੀਸ਼ ਕੁਮਾਰ ਨੂੰ 4-2 ਨਾਲ ਹਰਾਇਆ। ਟੂਰਨਾਮੈਂਟ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਖੇਡਿਆ ਜਾ ਰਿਹਾ ਹੈ। 


author

Tarsem Singh

Content Editor

Related News