ਆਈ.ਪੀ.ਐੱਲ. ਖੇਡਣ ਵਾਲਾ ਪਹਿਲਾ ਅਮਰੀਕੀ ਖਿਡਾਰੀ ਹੋਵੇਗਾ ਅਲੀ ਖ਼ਾਨ

09/13/2020 12:18:32 AM

ਆਬੁ ਧਾਬੀ - ਇੰਡੀਅਨ ਪ੍ਰੀਮੀਅਰ ਲੀਗ 'ਚ ਪਹਿਲੀ ਵਾਰ ਅਮਰੀਕਾ ਦੇ ਕਿਸੇ ਖਿਡਾਰੀ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਅਗਲੇ ਸੈਸ਼ਨ ਲਈ ਤੇਜ਼ ਗੇਂਦਬਾਜ ਅਲੀ ਖਾਨ ਨੂੰ ਲੈਣਾ ਚਾਹੁੰਦਾ ਹੈ। ਈ.ਐੱਸ.ਪੀ.ਐੱਨ. ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ ਦੋ ਵਾਰ ਦੀ ਜੇਤੂ ਕੇ.ਕੇ.ਆਰ. ਨੇ ਇੰਗਲੈਂਡ  ਦੇ ਤੇਜ਼ ਗੇਂਦਬਾਜ਼ ਹੈਰੀ ਗਰਨੀ ਦੀ ਥਾਂ ਖਾਨ ਨੂੰ ਚੁਣਿਆ ਹੈ ਪਰ ਅਜੇ ਆਈ.ਪੀ.ਐੱਲ. ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।

ਗਰਨੀ ਨੂੰ ਮੋਡੇ ਦਾ ਆਪਰੇਸ਼ਨ ਕਰਵਾਉਣਾ ਹੈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਈ.ਪੀ.ਐੱਲ. ਅਤੇ ਇੰਗਲੈਂਡ 'ਚ ਵਾਇਟਲਿਟੀ ਬਲਾਸਟ ਤੋਂ ਨਾਮ ਵਾਪਸ ਲੈ ਲਿਆ। ਖਾਨ ਟ੍ਰਿਨਬਾਗੋ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਸਨ ਜਿਸ ਨੇ ਵੀਰਵਾਰ ਨੂੰ ਕੈਰੇਬਿਆਈ ਪ੍ਰੀਮੀਅਰ ਲੀਗ ਖਿਤਾਬ ਜਿੱਤਿਆ। ਉਸ ਨੇ ਅੱਠ ਮੈਚਾਂ 'ਚ ਅੱਠ ਵਿਕਟਾਂ ਲਈਆਂ। ਖਾਨ ਨੇ 2018 ਕੈਨੇਡਾ ਗਲੋਬਲ ਟੀ20 'ਚ ਵਧੀਆ ਪ੍ਰਦਰਸਨ ਕੀਤਾ ਸੀ।


Inder Prajapati

Content Editor

Related News