ਅਲਜੀਰੀਆ 29 ਸਾਲ ਬਾਅਦ ਬਣਿਆ ਅਫਰੀਕਨ ਚੈਂਪੀਅਨ

07/20/2019 3:59:05 PM

ਕਾਹਿਰਾ— ਅਲਜੀਰੀਆ ਨੇ 29 ਸਾਲਾਂ ਦੀ ਲੰਬੀ ਉਡੀਕ ਦੇ ਬਾਅਦ ਫਿਰ ਤੋਂ ਅਫਰੀਕਨ ਕੱਪ ਆਫ ਨੇਸ਼ਨਸ-2019 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ ਕਾਹਿਰਾ ਕੌਮਾਂਤਰੀ ਸਟੇਡੀਅਮ 'ਚ ਹੋਏ ਖਿਤਾਬੀ ਮੁਕਾਬਲੇ 'ਚ ਸੇਨੇਗਲ ਨੂੰ 1-0 ਨਾਲ ਹਰਾਇਆ। ਅਲਜੀਰੀਆ ਫਾਰਵਰਡ ਬਗਦਾਦ ਬੋਂਜਾਹ ਨੇ ਆਪਣੀ ਟੀਮ ਲਈ ਦੂਜੇ ਹੀ ਮਿੰਟ 'ਚ ਜੇਤੂ ਗੋਲ ਦਾਗਿਆ ਅਤੇ 29 ਸਾਲਾਂ ਦੇ ਇੰਤਜ਼ਾਰ ਦੇ ਬਾਅਦ ਆਪਣੀ ਟੀਮ ਨੂੰ ਫਿਰ ਤੋਂ ਐਫਕਾਨ ਚੈਂਪੀਅਨ ਬਣਾ ਦਿੱਤਾ। ਬੋਂਜਾਹ ਨੇ ਵਿਰੋਧੀ ਡਿਫੈਂਡਰ ਸਲੀਫ ਸੇਨ ਤੋਂ ਲੈ ਕੇ ਗੇਂਦ ਨੂੰ ਡਿਫਲੈਕਟ ਕਰ ਦਿੱਤਾ ਜੋ ਸੇਨੇਗਲ ਦੇ ਗੋਲਕੀਪਰ ਅਲਫ੍ਰੇਡ ਗੋਮਿਸ ਦੇ ਉੱਪਰ ਤੋਂ ਨਿਕਲ ਕੇ ਸਿੱਧਾ ਨੈੱਟ 'ਚ ਚਲੀ ਗਈ। ਹਾਲਾਂਕਿ ਇਸ ਸ਼ੁਰੂਆਤੀ ਗੋਲ ਦੇ ਬਾਅਦ ਅਲਜੀਰੀਆ ਨੇ ਜ਼ਬਰਦਸਤ ਡਿਫੈਂਸ ਦਿਖਾਇਆ ਅਤੇ ਸੇਨੇਗਲ ਨੂੰ ਫਿਰ ਗੋਲ ਨਹੀਂ ਕਰਨ ਦਿੱਤਾ।

ਆਪਣੇ ਪਹਿਲੇ ਅਫਰੀਕੀ ਕੱਪ ਨੂੰ ਜਿੱਤਣ ਲਈ ਖੇਡ ਰਹੇ ਵਿਰੋਧੀ ਟੀਮ ਦੇ ਕੀਪਰ ਨੇ ਇਸ ਦਾ ਬਚਾਅ ਕਰ ਦਿੱਤਾ। ਮੈਚ ਦੇ ਹਾਫ ਟਾਈਮ ਤਕ ਸੇਨ ਨੇ ਫਿਰ ਆਪਣੀ ਗਲਤੀ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਪਰਉਨ੍ਹਾਂ ਦਾ ਸਟ੍ਰਾਈਕ ਬਾਰ ਦੇ ਉੱਪਰ ਚਲਾ ਗਿਆ ਅਤੇ ਟੀਮ ਬਰਾਬਰੀ ਤੋਂ ਖੁੰਝੀ ਗਈ। ਮੈਚ ਦੇ ਦੂਜੇ ਹਾਫ 'ਚ ਸੇਨੇਗਲ ਨੂੰ ਪੈਨਲਟੀ ਮਿਲੀ ਪਰ ਵੀਡੀਓ ਰੈਫਰਲ ਦੇ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ। ਸੇਨੇਗਲ ਨੇ ਲਗਾਤਾਰ ਗੋਲ ਦੀ ਕੋਸ਼ਿਸ਼ ਜਾਰੀ ਰੱਖੀ ਅਤੇ 65ਵੇਂ ਮਿੰਟ 'ਚ ਇਸਮਾਈਲੀਆ ਸਾਰ ਨੇ ਲਾਮੀਨ ਗਸਾਮਾ ਤੋਂ ਗੇਂਦ ਲੈ ਕੇ ਬਾਕਸ 'ਚ ਕਈ ਕੋਸ਼ਿਸ਼ਾਂ ਕੀਤੀਆਂ। ਪਰ ਉਹ ਸਫਲ ਨਹੀਂ ਹੋ ਸਕੇ। ਸੇਨੇਗਲ ਮੈਨੇਜਰ ਆਲਿਊ ਸਿਸੇ ਨੇ ਫਿਰ ਟੀਮ 'ਚ ਆਖਰੀ ਪਲਾਂ 'ਚ ਬਦਲਾਅ ਕੀਤੇ। ਪਰ ਜਮਾਲ ਬੇਲਮਾਡੀ ਦੀ ਟੀਮ ਨੇ ਆਪਣੀ 1-0 ਦੀ ਬੜ੍ਹਤ ਨੂੰ ਬਰਕਰਾਰ ਰਖਦੇ ਹੋਏ ਐਫਕਾਨ ਖਿਤਾਬ ਆਪਣੇ ਨਾਂ ਕਰ ਲਿਆ।


Tarsem Singh

Content Editor

Related News