ਐਲੇਕਸ ਮੋਰਗਨ ਨੇ ਚਾਹ ਪੀਣ ਦਾ ਇਸ਼ਾਰਾ ਕਰ ਕੇ ਇੰਗਲੈਂਡ ਨੂੰ ਚਿੜ੍ਹਾਇਆ

07/04/2019 3:24:28 AM

ਜਲੰਧਰ - ਅਮਰੀਕਾ ਦੀ ਫੁੱਟਬਾਲਰ ਐਲੇਕਸ ਮੋਰਗਨ ਫੀਫਾ ਵਿਸ਼ਵ ਕੱਪ ਦੌਰਾਨ ਆਪਣੀ ਯੂਨੀਕ ਸੈਲੀਬ੍ਰੇਸ਼ਨ ਕਾਰਣ ਚਰਚਾ ਵਿਚ ਆ ਗਈ ਹੈ। ਦਰਅਸਲ, ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਇੰਗਲੈਂਡ ਖਿਲਾਫ ਖੇਡ ਰਹੀ ਐਲੇਕਸ ਨੇ ਗੋਲ ਕਰਨ ਤੋਂ ਬਾਅਦ ਦਰਸ਼ਕਾਂ ਵੱਲ 'ਚਾਹ ਪੀਂਦੇ ਹੋਏ' ਇਸ਼ਾਰਾ ਕੀਤਾ ਸੀ। ਐਲੇਕਸ ਦੀ ਇਸ ਹਰਕਤ ਨੂੰ ਫੁੱਟਬਾਲ ਐਕਸਪਰਟ ਲਿਯਾਨ ਸੈਂਡਰਸਨ ਨੇ ਖਰਾਬ ਦੱਸਿਆ।  ਲਿਯਾਨ ਨੇ ਕਿਹਾ ਕਿ ਮੈਚ ਦੌਰਾਨ ਮੈਂ ਐਲੇਕਸ ਤੋਂ ਗੋਲ ਦੀ ਉਮੀਦ ਕਰ ਸਕਦੀ ਹਾਂ ਪਰ ਇਸ ਦੀ ਉਮੀਦ ਨਹੀਂ ਕਰ ਸਕਦੀ ਕਿ ਉਹ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਕਰੇਗੀ। ਅਮਰੀਕੀ ਪਲੇਅਰ ਚਾਹੇ ਸੈਲੀਬ੍ਰੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਨਦੇ ਹੋਣ ਪਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਮਜ਼ਾਕ ਨਹੀਂ ਬਣਾ ਸਕਦੇ। ਮੈਂ ਇੰਗਲੈਂਡ ਤੋਂ ਹਾਂ। ਇਥੇ ਚਾਹ ਪਸੰਦ ਕੀਤੀ ਜਾਂਦੀ ਹੈ। ਹਾਲਾਂਕਿ ਮੈਂ ਜ਼ਿਆਦਾ ਚਾਹ ਨਹੀਂ ਪੀਂਦੀ ਪਰ ਇਸ ਨਾਲ ਅਸੀਂ ਜੁੜੇ ਹੋਏ ਹਾਂ, ਇਸ ਲਈ ਮੈਂ ਬਿਲਕੁਲ ਪਸੰਦ ਨਹੀਂ ਕਰਾਂਗੀ, ਐਲੇਕਸ ਨੇ ਜੋ ਕੀਤਾ।

PunjabKesariPunjabKesari
ਇਹੀ ਨਹੀਂ, ਐਲੇਕਸ ਦੀ ਸੈਲੀਬ੍ਰੇਸ਼ਨ 'ਤੇ ਅਮਰੀਕੀ ਸਿਆਸਤਦਾਨ ਹਿਲੇਰੀ ਕਲਿੰਟਨ ਨੇ ਵੀ ਟਵੀਟ ਕੀਤਾ ਸੀ। ਹਿਲੇਰੀ ਨੇ ਲਿਖਿਆ ਸੀ ਕਿ ਮਹਿਲਾ ਫੁੱਟਬਾਲ ਟੀਮ ਅਮਰੀਕਾ ਨੂੰ ਸ਼ੁੱਭਕਾਮਨਾਵਾਂ। ਤੁਸੀਂ ਇਹ ਚਾਹ ਕਮਾਈ ਹੈ। ਹੁਣ ਫਾਈਨਲ ਸਾਹਮਣੇ ਹੈ।

PunjabKesariPunjabKesari
ਦੱਸ ਦੇਈਏ ਕਿ ਐਲੇਕਸ ਫੁੱਟਬਾਲ ਜਗਤ ਦੀਆਂ ਸਭ ਤੋਂ ਪਾਪੂਲਰ ਸਟਾਰਜ਼ ਵਿਚੋਂ ਇਕ ਹੈ। ਖੇਡ ਦੇ ਨਾਲ ਉਹ ਗਲੈਮਰ ਜਗਤ ਵਿਚ ਵੀ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਟਵਿਟਰ 'ਤੇ 3.74 ਮਿਲੀਅਨ ਫਾਲੋਅਰਜ਼ ਹਨ। ਮੌਜੂਦਾ ਵਿਸ਼ਵ ਕੱਪ ਵਿਚ ਵੀ ਉਹ ਗੋਲਡਨ ਬੂਟ ਦੀ ਰੇਸ ਦੀਆਂ ਪ੍ਰਮੁੱਖ ਦਾਅਵੇਦਾਰਾਂ 'ਚੋਂ ਇਕ ਹੈ।


Gurdeep Singh

Content Editor

Related News