ਐਲੈਕਸ ਕੈਰੀ ਨੇ ਪਾਰੀ ''ਚ 8 ਕੈਚ ਲਏ, ਅੰਤਰਰਾਸ਼ਟਰੀ ਰਿਕਾਰਡ ਦੀ ਕੀਤੀ ਬਰਾਬਰੀ

Wednesday, Feb 14, 2024 - 04:27 PM (IST)

ਐਲੈਕਸ ਕੈਰੀ ਨੇ ਪਾਰੀ ''ਚ 8 ਕੈਚ ਲਏ, ਅੰਤਰਰਾਸ਼ਟਰੀ ਰਿਕਾਰਡ ਦੀ ਕੀਤੀ ਬਰਾਬਰੀ

ਐਡੀਲੇਡ— ਆਸਟ੍ਰੇਲੀਆ ਦੇ ਟੈਸਟ ਵਿਕਟਕੀਪਰ ਐਲੈਕਸ ਕੈਰੀ ਨੇ ਬੁੱਧਵਾਰ ਨੂੰ ਘਰੇਲੂ ਵਨਡੇ ਕ੍ਰਿਕਟ ਮੈਚ 'ਚ ਅੱਠ ਕੈਚ ਲੈ ਕੇ ਅੰਤਰਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰ ਲਈ। ਭਾਰਤ ਵਿੱਚ ਵਨਡੇ ਵਿਸ਼ਵ ਕੱਪ ਦੌਰਾਨ ਰਾਸ਼ਟਰੀ ਟੀਮ ਦੀ ਪਲੇਇੰਗ ਇਲੈਵਨ ਵਿੱਚੋਂ ਬਾਹਰ ਰਹਿਣ ਤੋਂ ਬਾਅਦ ਆਪਣਾ ਪਹਿਲਾ 50 ਓਵਰਾਂ ਦਾ ਮੈਚ ਖੇਡ ਰਹੇ ਕੈਰੀ ਨੇ ਦੱਖਣੀ ਆਸਟਰੇਲੀਆ ਦੀ ਕੁਈਨਜ਼ਲੈਂਡ ਖ਼ਿਲਾਫ਼ ਜਿੱਤ ਵਿੱਚ ਅੱਠ ਕੈਚ ਲਏ।

ਉਸਨੇ ਗੇਂਦਬਾਜ਼ ਜਾਰਡਨ ਬਕਿੰਘਮ ਦੀ ਗੇਂਦ 'ਤੇ ਇਨ੍ਹਾਂ ਵਿੱਚੋਂ ਪੰਜ ਕੈਚ ਲਏ ਅਤੇ ਮੈਟ ਕੁਹਨੇਮੈਨ ਦਾ ਕੈਚ ਲੈ ਕੇ ਅੱਠ ਕੈਚਾਂ ਦੇ ਲਿਸਟ ਏ ਰਿਕਾਰਡ ਦੀ ਬਰਾਬਰੀ ਕਰ ਲਈ। ਲਿਸਟ ਏ ਕ੍ਰਿਕਟ ਵਿੱਚ ਅੱਠ ਕੈਚ ਲੈਣ ਵਾਲੇ ਦੋ ਹੋਰ ਵਿਕਟਕੀਪਰ ਡੇਰੇਕ ਟੇਲਰ (1982 ਵਿੱਚ ਸਮਰਸੈਟ ਲਈ ਖੇਡਦੇ ਹੋਏ) ਅਤੇ ਜੇਮਸ ਪਾਈਪ (2021 ਵਿੱਚ ਵਰਸੇਸਟਰਸ਼ਾਇਰ ਲਈ) ਹਨ।


author

Tarsem Singh

Content Editor

Related News