ਦੱਖਣੀ ਅਫਰੀਕਾ ਦੇ ਐਲਬੀ ਮੋਰਕਲ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸਨਿਆਸ
Thursday, Jan 10, 2019 - 01:48 PM (IST)
ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਟਾਰ ਆਲਰਾਊਂਡਰ ਐਲਬੀ ਮੋਰਕਲ ਨੇ ਬੁੱਧਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਲ 2004 'ਚ ਨਿਊਜ਼ੀਲੈਂਡ ਖਿਲਾਫ ਵਨ ਡੇ 'ਚ ਡੈਬਿਊ ਕਰਨ ਵਾਲੇ ਮੋਰਕਲ ਨੇ ਕ੍ਰਿਕਟ ਨੂੰ ਲਗਭਗ ਦੋ ਦਹਾਕੇ ਦਿੱਤੇ। 37 ਸਾਲਾ ਐਲਬੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹਿ ਚੁੱਕੇ ਹਨ।

ਐਲਬੀ ਮੋਰਕਲ ਨੇ ਟਵਿੱਟਰ 'ਤੇ ਲਿਖਿਆ, ''ਕ੍ਰਿਕਟ ਦੇ ਮੈਦਾਨ ਤੋਂ ਇਹ ਮੇਰੇ ਲਈ ਉਸ ਸਫਰ ਦੇ ਅੰਤ ਕਰਨ ਦਾ ਸਮਾਂ ਹੈ ਜੋ ਕਿੰਨਾ ਸ਼ਾਨਦਾਰ ਰਿਹਾ! ਮੇਰੀ ਜ਼ਿੰਦਗੀ ਦੇ ਪਿਛਲੇ 20 ਸਾਲ ਸ਼ਾਨਦਾਰ ਰਹੇ ਅਤੇ ਇਸ ਦੌਰਾਨ ਕਈ ਚੰਗੀਆਂ ਅਤੇ ਬੁਰੀਆਂ ਯਾਦਾਂ ਮੇਰੇ ਨਾਲ ਰਹੀਆਂ ਪਰ ਮੈਨੂੰ ਲੰਬਾ ਕਰੀਅਰ ਮਿਲਿਆ।'' ਦੱਖਣੀ ਅਫਰੀਕਾ ਦੇ ਮੋਰਕਲ ਨੇ ਇਕ ਟੈਸਟ, 58 ਵਨ ਡੇ ਅਤੇ 50 ਟੀ-20 ਮੈਚ ਖੇਡੇ ਹਨ। ਵਨ ਡੇ 'ਚ ਉਨ੍ਹਾਂ ਦੇ ਨਾਂ 50 ਵਿਕਟਾਂ ਦਰਜ ਹਨ, ਜਦਕਿ ਟੀ-20 'ਚ ਮੋਰਕਲ ਨੇ 26 ਵਿਕਟਾਂ ਹਾਸਲ ਕੀਤੀਆਂ ਹਨ। ਮੋਰਕਲ ਨੇ 1999-2000 'ਚ ਪਹਿਲੇ ਦਰਜੇ ਦੇ ਕ੍ਰਿਕਟ 'ਚ ਡੈਬਿਊ ਕੀਤਾ ਸੀ।

