ਡੋਪ ਕਲੰਕਿਤ ਅਭਿਸ਼ੇਕ ਗੁਪਤਾ ਦੀ ਜਗ੍ਹਾ ਅਕਸ਼ੈ ਵਾਡਕਰ ਇੰਡੀਆ ਰੈੱਡ ਟੀਮ ''ਚ

Wednesday, Jul 25, 2018 - 08:41 AM (IST)

ਡੋਪ ਕਲੰਕਿਤ ਅਭਿਸ਼ੇਕ ਗੁਪਤਾ ਦੀ ਜਗ੍ਹਾ ਅਕਸ਼ੈ ਵਾਡਕਰ ਇੰਡੀਆ ਰੈੱਡ ਟੀਮ ''ਚ

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਦਲੀਪ ਟਰਾਫੀ ਲਈ ਇੰਡੀਆ ਰੈੱਡ ਟੀਮ ਵਿਚ ਡੋਪ ਕਲੰਕਿਤ ਵਿਕਟਕੀਪਰ ਬੱਲੇਬਾਜ਼ ਅਭਿਸ਼ੇਕ ਗੁਪਤਾ ਦੀ ਜਗ੍ਹਾ ਅਕਸ਼ੈ ਵਾਡਕਰ ਨੂੰ ਸ਼ਾਮਲ ਕੀਤਾ ਹੈ। ਚੋਣਕਾਰਾਂ ਨੇ 17 ਅਗਸਤ ਤੋਂ 8 ਸਤੰਬਰ ਤਕ ਹੋਣ ਵਾਲੀ ਦਲੀਪ ਟਰਾਫੀ ਲਈ ਇੰਡੀਆ ਰੈੱਡ ਟੀਮ ਵਿਚ ਗੁਪਤਾ ਨੂੰ ਚੁਣ ਲਿਆ ਸੀ। ਬੀ. ਸੀ. ਸੀ. ਆਈ. ਦੇ ਇਕ ਸੋਧੇ ਬਿਆਨ ਅਨੁਸਾਰ ਚੋਣਕਾਰਾਂ ਨੂੰ ਗੁਪਤਾ ਦੀ ਮੁਅੱਤਲੀ ਬਾਰੇ ਪਤਾ ਨਹੀਂ ਸੀ। 
ਬੀ. ਸੀ. ਸੀ. ਆਈ. ਨੇ ਕਿਹਾ, ''ਬੀ. ਸੀ. ਸੀ. ਆਈ. ਦੀ ਡੋਪਿੰਗ ਰੋਕੂ ਟੀਮ ਨੇ ਸਾਨੂੰ ਦੱਸਿਆ ਕਿ ਅਭਿਸ਼ੇਕ ਗੁਪਤਾ 'ਤੇ 8 ਮਹੀਨੇ ਦੀ ਪਾਬੰਦੀ ਹੈ। ਉਸ ਨੂੰ ਇੰਡੀਆ ਰੈੱਡ ਟੀਮ ਵਿਚ ਚੁਣ ਲਿਆ ਗਿਆ ਸੀ ਪਰ ਸੀਨੀਅਰ ਚੋਣ ਕਮੇਟੀ ਨੇ ਉਸਦੀ ਜਗ੍ਹਾ ਵਾਡਕਰ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ।


Related News