ਬੰਗਲਾਦੇਸ਼ ਦੇ ਸਾਬਕਾ ਕਪਤਾਨ ਤੇ ਚੋਣਕਰਤਾ ਪ੍ਰਮੁੱਖ ਪਾਏ ਗਏ ਕੋਰੋਨਾ ਪਾਜ਼ੇਟਿਵ
Sunday, Apr 11, 2021 - 06:21 PM (IST)
ਢਾਕਾ— ਬੰਗਲਾਦੇਸ਼ ਦੇ ਸਾਬਕਾ ਕਪਤਾਨ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੌਜੂਦਾ ਚੋਣਕਰਤਾ ਪ੍ਰਮੁੱਖ ਅਕਰਮ ਖ਼ਾਨ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ। 52 ਸਾਲਾ ਅਕਰਮ ਖਾਨ ਨੇ ਬੰਗਲਾਦੇਸ਼ ਲਈ ਅੱਠ ਟੈਸਟ ਤੇ 44 ਵਨ-ਡੇ ਖੇਡੇ ਹਨ ਤੇ ਇਸ ਸਮੇਂ ਉਹ ਇਕਾਂਤਵਾਸ ’ਚ ਹਨ। ਅਕਰਮ ਨੇ ਦੱਸਿਆ ਕਿ ਉਹ ਹਲਕੀ ਸਰਦੀ ਤੇ ਗਲੇ ’ਚ ਸੋਜ ਨਾਲ ਪੀੜਤ ਹਨ।
ਇਹ ਵੀ ਪੜ੍ਹੋ : IPL 2021 : ਚੇਨੱਈ ਦੀ ਹਾਰ ਤੋਂ ਬਾਅਦ ਧੋਨੀ ਨੂੰ ਇਕ ਹੋਰ ਝਟਕਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਅਕਰਮ ਨੇ ਦੱਸਿਆ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਟੈਸਟ ਦਾ ਨਤੀਜਾ ਸ਼ੁੱਕਰਵਾਰ ਨੂੰ ਆਇਆ ਤੇ ਇਸ ਤੋਂ ਬਾਅਦ ਉਹ ਇਕਾਂਤਵਾਸ ’ਚ ਹਨ। ਬੰਗਲਾਦੇਸ਼ ਦੇ ਰਾਸ਼ਟਰੀ ਕ੍ਰਿਕਟਰਾਂ ਨੇ ਸ਼੍ਰੀਲੰਕਾ ਦੌਰੇ ਲਈ ਸ਼ਨੀਵਾਰ ਨੂੰ ਵੈਕਸੀਨ ਦੀ ਆਪਣੀ ਦੂਜੀ ਡੋਜ਼ ਪੂਰੀ ਕਰ ਲਈ। ਉਨ੍ਹਾਂ ਨੇ ਪਿਛਲੀ ਫ਼ਰਵਰੀ ’ਚ ਨਿਊਜ਼ੀਲੈਂਡ ਦੇ ਆਪਣੇ ਦੌਰੇ ’ਚ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।