ਪਾਕਿ ਬੱਲੇਬਾਜ਼ ਸ਼ਹਿਜਾਦ ਡੋਪਿੰਗ ''ਚ ਦੋਸ਼ੀ
Wednesday, Jul 11, 2018 - 02:59 AM (IST)

ਕਰਾਚੀ- ਪਾਕਿਸਤਾਨ ਦੇ ਓਪਨਿੰਗ ਬੱਲੇਬਾਜ਼ ਅਹਿਮਦ ਸ਼ਹਿਜਾਦ ਦੇ ਡੋਪ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਲਈ ਉਸ ਨੂੰ ਨੋਟਿਸ ਸੌਂਪ ਦਿੱਤਾ ਗਿਆ ਹੈ। ਸ਼ਹਿਜਾਦ ਦੇ ਨਮੂਨਿਆਂ ਦੀ ਜਾਂਚ ਭਾਰਤ ਸਥਿਤ ਵਾਡਾ ਦੀ ਮਾਨਤਾ ਪ੍ਰਾਪਤ ਲੈਬ ਵਿਚ ਕੀਤੀ ਗਈ ਸੀ। ਸ਼ਹਿਜਾਦ ਨੂੰ ਉਸਦੇ ਟੈਸਟ ਦੇ ਦੋ ਮਹੀਨੇ ਬਾਅਦ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਅਗਲੇ 14 ਦਿਨਾਂ ਵਿਚ ਉਸਦੇ ਕੋਲ ਆਪਣੀ ਦਲੀਲ ਦੇਣ ਦਾ ਸਮਾਂ ਹੈ।