ਸਮਿਥ ਨੂੰ ਲੈ ਕੇ ਦਿੱਤੇ ਬਿਆਨ ''ਤੇ ਘਿਰੇ ਅਖਤਰ, ICC ਨੇ ਕੀਤਾ ਟਰੋਲ

5/12/2020 7:25:10 PM

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਸਟੀਵ ਸਮਿਥ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਵਜ੍ਹਾ ਨਾਲ ਟਰੋਲ ਦਾ ਸ਼ਿਕਾਰ ਹੋਣਾ ਪਿਆ। ਸ਼ੋਏਬ ਅਖਤਰ ਨੇ ਦਾਵਾ ਕੀਤਾ ਸੀ ਕਿ ਉਹ ਤਿੰਨ ਗੇਂਦਾਂ 'ਤੇ ਸਮਿਥ ਨੂੰ ਜ਼ਖਮੀ ਕਰਨ ਤੋਂ ਬਾਅਦ ਚੌਥੀ ਗੇਂਦ 'ਤੇ ਉਸ ਨੂੰ ਆਊਟ ਕਰ ਦੇਣਗੇ। ਅਖਤਰ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਨੇ ਹੱਸਣ ਵਾਲੇ ਵਿਅਕਤੀ ਦੀ ਤਸਵੀਰਾਂ ਨੂੰ ਸ਼ੇਅਰ ਕਰ ਟਰੋਲ ਕੀਤਾ। ਨਾਲ ਹੀ ਆਈ. ਸੀ. ਸੀ. ਦਾ ਇਹ ਟਵੀਟ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟ ਫੈਂਸ ਨੇ ਵੀ ਸ਼ੋਏਬ ਅਖਤਰ ਨੂੰ ਖੂਬ ਟਰੋਲ ਕੀਤੇ ਹਨ। ਦਰਅਸਲ ਹਾਲ ਹੀ 'ਚ ਟਵਿੱਟਰ 'ਤੇ ਪੋਲ ਕੀਤਾ ਗਿਆ ਸੀ, ਜਿਸ 'ਚ ਪੁੱਛਿਆ ਗਿਆ ਸੀ ਕਿ ਅਖਤਰ ਤੇ ਸਮਿਥ ਦੇ ਵਿਚਕਾਰ ਮੁਕਾਬਲਾ ਕਿੰਨੇ ਲੋਕ ਦੇਖਣਾ ਪਸੰਦ ਕਰਨਗੇ। ਇਸ ਪੋਲ ਦਾ ਜਵਾਬ ਦਿੰਦੇ ਹੋਏ ਅਖਤਰ ਨੇ ਕਿਹਾ ਕਿ ਉਹ ਸਿਰਫ ਚੌਥੀ ਗੇਂਦ 'ਚ ਸਮਿਥ ਨੂੰ ਆਊਟ ਕਰ ਸਕਦੇ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਸਿੱਧਾ ਕਹਿਣਾ ਸੀ ਕਿ ਸਮਿਥ ਉਸਦੇ ਸਾਹਮਣੇ ਟਿਕ ਹੀ ਨਹੀਂ ਸਕਦੇ।


ਅਖਤਰ ਦਾ ਇਹ ਜਵਾਬ ਸਾਹਮਣੇ ਆਉਣ ਤੋਂ ਬਾਅਦ ਆਈ. ਸੀ. ਸੀ. ਨੇ ਬਿਨਾਂ ਕੁਝ ਬੋਲੇ ਹੀ ਬਸ ਤਸਵੀਰ ਦੇ ਜਰੀਏ ਹੀ ਉਸ ਨੂੰ ਸਭ ਤੋਂ ਬਿਹਤਰੀਨ ਜਵਾਬ ਦਿੱਤਾ। ਇਸ ਤੋਂ ਇਲਾਵਾ ਬਾਕੀ ਫੈਂਸ ਨੇ ਟਵਿੱਟਰ 'ਤੇ ਕਈ ਵੀਡੀਓ ਤੇ ਤਸਵੀਰਾਂ ਸ਼ੇਅਰ ਕਰ ਸਾਬਕਾ ਤੇਜ਼ ਗੇਂਦਬਾਜ਼ ਨੂੰ ਟਰੋਲ ਕਰਦੇ ਹੋਏ ਦਿਖਾਇਆ ਹੈ।


Gurdeep Singh

Content Editor Gurdeep Singh