ਪਾਕਿਸਤਾਨ ਦੀ ਹਾਰ ’ਤੇ ਭੜਕੇ ਸ਼ੋਏਬ ਅਖ਼ਤਰ, ਕਿਹਾ- ਬਟਵਾਰੇ ਦੇ ਬਾਅਦ ਤੋਂ ਹੀ ਕਰ ਰਿਹੈ ਇਹ ਗਲਤੀ
Monday, Aug 10, 2020 - 04:00 PM (IST)
ਸਪੋਰਟਸ ਡੈਸਕ– ਵਿਕਟ-ਕੀਪਰ ਜੋਸ ਬਟਲਰ ਅਤੇ ਕ੍ਰਿਸ ਵੋਕਸ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਪਾਕਿਸਤਾਨੀ ਟੀਮ ਨੂੰ ਪਹਿਲੇ ਟੈਸਟ ਮੈਚ ’ਚ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦਾ ਵਾਧਾ ਕਰ ਲਿਆ ਹੈ। ਅਜਿਹੇ ’ਚ ਪਾਕਿਸਤਾਨ ਦੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪਾਕਿ ਟੀਮ ਦੇ ਖਿਡਾਰੀਆਂ ’ਤੇ ਜੰਮ ਕੇ ਭੜਾਸ ਕੱਢੀ ਹੈ। ਅਖ਼ਤਰ ਨੇ ਕਿਹਾ ਕਿ ਪਾਕਿਸਤਾਨ ਬਟਵਾਰੇ ਦੇ ਸਮੇਂ ਤੋਂ ਹੀ ਗਲਤੀ ਕਰਦਾ ਆ ਰਿਹਾ ਹੈ।
ਦਰਅਸਲ, ਅਖ਼ਤਰ ਨੇ ਆਪਣੇ ਯੂਟਿਊਬ ਚੈਨਲ ’ਤੇ ਪਾਕਿਸਤਾਨ ਦੀ ਹਾਰ ਤੋਂ ਬਾਅਦ ਕਿਹਾ ਕਿ ਉਨ੍ਹਾਂ ਕੋਲ ਜਿੱਤ ਦਾ ਮੌਕਾ ਸੀ ਪਰ ਉਸ ਨੇ ਉਹੀ ਗਲਤੀ ਦੋਹਰਾਈ ਜੋ ਬਟਵਾਰੇ ਤੋਂ ਬਾਅਦ ਕਰ ਰਿਹ ਹੈ। ਅਖ਼ਤਰ ਨੇ ਕਿਹਾ ਕਿ ਸਾਨੂੰ ਚੰਗੀ ਸ਼ੁਰੂਆਤ ਨੂੰ ਸੈਂਕੜਿਆਂ ’ਚ ਬਦਲਣਾ ਚਾਹੀਦਾ ਹੈ। ਦੂਜੇ ਪਾਰੀ ’ਚ ਸ਼ਾਨ ਮਸੂਦ ਬਦਕਿਸਮਤ ਰਹੇ ਪਰ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਸੀ। ਬਾਬਰ ਆਜ਼ਮ, ਅਸਦ ਸ਼ਫ਼ੀਕ ਅਤੇ ਬਾਕੀ ਦੇ ਬੱਲੇਬਾਜ਼ਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ।
ਸ਼ੋਏਬ ਨੇ ਅੱਗੇ ਕਿਹਾ ਕਿ ਤੁਸੀਂ ਗੇਂਦਬਾਜ਼ਾਂ ਨੂੰ ਵੇਖੋ, ਸਿਰਫ ਲੈਂਥ ’ਤੇ ਧਿਆਨ ਦੇ ਰਹੇ ਸਨ। ਵਿਕਟ ਲੈਣ ਲਈ ਤੁਹਾਨੂੰ ਕੁਝ ਤਾਂ ਵੈਰੀਏਸ਼ਨ ਵਿਖਾਉਣਾ ਹੋਵੇਗਾ। ਕਿਸੇ ਨੇ ਵੀ ਜ਼ਬਰਦਸਤ ਗੇਂਦਬਾਜ਼ੀ ਨਹੀਂ ਕੀਤੀ। ਜੋ ਟੀਚਾ ਇੰਗਲੈਂਡ ਨੂੰ ਦਿੱਤਾ ਗਿਆ ਸੀ ਉਹ ਬਹੁਤ ਮੁਸ਼ਕਿਲ ਨਹੀਂ ਸੀ। ਅਜਿਹੇ ’ਚ ਗੇਂਦਬਾਜ਼ਾਂ ਨੂੰ ਕਮਾਲ ਵਿਖਾਉਣਾ ਚਾਹੀਦਾ ਸੀ ਹਾਲਾਂਕਿ ਅਜਿਹਾ ਨਹੀਂ ਹੋਇਆ। ਬਟਲਰ ਨੇ 101 ਗੇਂਦਾਂ ’ਚ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 75 ਦੌੜਾਂ ਬਣਾਈਆਂ ਜਦਕਿ ਵੋਕਸ ਨੇ 120 ਗੇਂਦਾਂ ’ਚ 10 ਚੌਕਿਆਂ ਦੀ ਮਦਦ ਨਾਲ ਬਿਨ੍ਹਾਂ ਵਿਕਟ ਗੁਆਏ 84 ਦੌੜਾਂ ਬਣਾਈਆਂ।