ਕਿਸਾਨ ਦੇ ਤੀਰਅੰਦਾਜ਼ ਪੁੱਤਰ ਨੇ ਭਾਰਤ ਨੂੰ ਦਿਵਾਇਆ ਪਹਿਲਾ ਯੂਥ ਓਲੰਪਿਕ ਸਿਲਵਰ ਮੈਡਲ

10/18/2018 11:42:56 AM

ਨਵੀਂ ਦਿੱਲੀ— ਭਾਰਤ ਦੇ 15 ਸਾਲ ਦੇ ਆਕਾਸ਼ ਮਲਿਕ ਨੇ ਦੇਸ਼ ਨੂੰ ਆਰਚਰੀ 'ਚ ਪਹਿਲਾ ਓਲੰਪਿਕ ਸਿਲਵਰ ਮੈਡਲ ਦਿਵਾਇਆ ਹੈ। ਯੂਥ ਓਲੰਪਿਕ ਗੇਮਸ ਦੇ ਖਿਤਾਬੀ ਮੁਕਾਬਲੇ 'ਚ ਮੈਂਸ ਰਿਕਰਵ 'ਚ ਆਕਾਸ਼ ਨੂੰ ਯੂ.ਐੱਸ. ਦੇ ਟ੍ਰੇਨਟਾਨ ਕੋਲਸ ਦੇ ਹੱਥੋਂ 6-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ। ਹਾਲਾਂਕਿ ਸੀਨੀਅਰ ਅਤੇ ਜੂਨੀਅਰ ਲੈਵਲ 'ਤੇ ਦੋਹਾਂ 'ਚ ਹੀ ਭਾਰਤ ਦਾ ਆਰਚਰੀ 'ਚ ਇਹ ਪਹਿਲਾ ਯੂਥ ਓਲੰਪਿਕ ਸਿਲਵਰ ਮੈਡਲ ਹੈ। ਇਸ ਤੋਂ ਪਹਿਲਾਂ 2014 'ਚ ਨਾਨਜਿੰਗ ਯੂਥ ਓਲੰਪਿਕ 'ਚ ਅਤੁਲ ਵਰਮਾ ਨੇ ਆਰਚਰੀ 'ਚ ਕਾਂਸੀ ਤਮਗਾ ਦਿਵਾਇਆ ਸੀ।

ਪੁਣੇ ਦੇ ਆਰਮੀ ਸਪੋਰਟਸ 'ਚ ਅਭਿਆਸ ਕਰਨ ਵਾਲੇ ਕਿਸਾਨ ਦੇ ਪੁੱਤਰ ਆਕਾਸ ਨੇ ਪਹਿਲੀ ਕੋਸ਼ਿਸ਼ 'ਚ 6 'ਤੇ ਸ਼ਾਟ ਲਗਾ ਕੇ ਸੈੱਟ ਜਿੱਤਣ ਦਾ ਮੌਕਾ ਗੁਆ ਦਿੱਤਾ। ਇਸ ਤੋਂ ਬਾਅਦ ਆਕਾਸ਼ ਆਪਣੀ ਲੈਅ ਹਾਸਲ ਨਹੀਂ ਕਰ ਸਕੇ ਅਤੇ ਖਿਤਾਬੀ ਮੁਕਾਬਲਾ ਗੁਆ ਦਿੱਤਾ। ਇਸ ਤੋਂ ਪਹਿਲਾਂ ਆਕਾਸ਼ ਕੁਆਲੀਫਿਕੇਸ਼ਨ ਰਾਊਂਡ 'ਚ ਪੰਜਵੇਂ ਅਤੇ ਕੋਲਸ 15ਵੇਂ ਸਥਾਨ 'ਤੇ ਸਨ। ਪਰ ਫਾਈਨਲ 'ਚ ਅਮਰੀਕੀ ਖਿਡਾਰੀ ਨੇ ਬਿਹਤਰੀਨ ਖੇਡ ਦਿਖਾਇਆ ਅਤੇ ਪਹਿਲੇ ਸੈੱਟ 'ਚ ਆਕਾਸ਼ ਦੇ 26 ਦੇ ਮੁਕਾਬਲੇ 28, ਦੂਜੇ ਸੈੱਟ 'ਚ ਆਕਾਸ਼ ਦੇ 27 ਦੇ ਮੁਕਾਬਲੇ 29 ਅਤੇ ਤੀਜੇ ਸੈੱਟ 'ਚ ਭਾਰਤੀ ਖਿਡਾਰੀ ਦੇ 26 ਦੇ ਮੁਕਾਬਲੇ 28 ਅੰਕ ਬਣਾਏ। ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਆਕਾਸ਼ ਨੇ ਬੈਲਜੀਅਮ ਦੇ ਸੇਨਾ ਰੋਸ ਨੂੰ 6-0 ਨਾਲ ਹਰਾਇਆ ਸੀ।


Tarsem Singh

Content Editor

Related News