ਸੰਧੂ ਨਿਊਜ਼ੀਲੈਂਡ ਓਪਨ ’ਚ 37ਵੇਂ ਸਥਾਨ ’ਤੇ

03/02/2020 2:33:43 PM

ਸਪੋਰਟਸ ਡੈਸਕ— ਭਾਰਤ ਦੇ ਅਜੀਤੇਸ਼ ਸੰਧੂ ਇੱਥੇ ਨਿਊਜ਼ੀਲੈਂਡ ਓਪਨ ਗੋਲਫ ਟੂਰਨਾਮੈਂਟ ’ਚ ਸਾਂਝੇ 37ਵੇਂ ਸਥਾਨ ’ਤੇ ਰਹੇ। ਸੰਧੂ ਨੇ ਆਖ਼ਰੀ ਦੌਰ ’ਚ ਤਿੰਨ ਅੰਡਰ 68 ਦਾ ਸਕੋਰ ਬਣਾਇਆ। ਭਾਰਤ ਦੇ ਹੀ ਵਿਰਾਜ ਮਾਦੱਪਾ (73) ਚਾਰ ਦਿਨ ’ਚ ਤੀਜੀ ਵਾਰ ਓਵਰ ਪਾਰ ਦਾ ਸਕੋਰ ਬਣਾ ਕੇ ਤਿੰਨ ਓਵਰ ਦੇ ਕੁਲ ਸਕੋਰ ਤੋਂ ਸਾਂਝੇ 72ਵੇਂ ਸਥਾਨ ’ਤੇ ਰਹੇ। ਆਸਟਰੇਲੀਆ ਦੇ ਬ੍ਰੈਡ ਕੇਨੇਡੀ ਨੇ ਆਖ਼ਰੀ ਦੌਰ ’ਚ ਅੱਠ ਅੰਡਰ ਦੇ ਸਕੋਰ ਦੇ ਨਾਲ ਕੁਲ 21 ਅੰਡਰ 264 ਦੇ ਸਕੋਰ ਨਾਲ ਖਿਤਾਬ ਜਿੱਤਿਆ।


Tarsem Singh

Content Editor

Related News