ਅਜਿੰਕਯ ਰਹਾਨੇ ਨੇ ਦਿਖਾਈ ਆਪਣੀ ਬੇਟੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ
Thursday, Nov 07, 2019 - 12:08 PM (IST)

ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਯ ਰਹਾਨੇ ਨੇ ਆਖਿਰਕਾਰ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕਰ ਦਿੱਤੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ਵਿਚ ਰਹਾਨੇ ਨੇ ਆਪਣੀ ਬੇਟੀ ਦਾ ਚਿਹਰਾ ਦਿਖਾਉਣ ਦੇ ਨਾਲ-ਨਾਲ ਉਸ ਦਾ ਨਾਂ ਵੀ ਦਰਸ਼ਕਾਂ ਨੂੰ ਦੱਸਿਆ। ਦੇਖੋ ਪੋਸਟ :
ਭਾਰਤੀ ਟੀਮ ਜਦੋਂ ਦੱਖਣੀ ਅਫਰੀਕਾ ਖਿਲਾਫ ਪੁਣੇ ਟੈਸਟ ਖੇਡ ਰਹੀ ਸੀ ਤਦ ਅਜਿੰਕਯ ਰਹਾਨੇ ਨੂੰ ਆਪਣੇ ਪਿਤਾ ਬਣਨ ਦੀ ਖਬਰ ਮਿਲੀ ਸੀ। ਇਸ ਟੈਸਟ ਦੌਰਾਨ ਰਹਾਨੇ ਦੇ ਬੱਲੇ ਤੋਂ ਖੂਬ ਦੌੜਾਂ ਵੀ ਬਣ ਰਹੀਆਂ ਸੀ। ਟੈਸਟ ਸੀਰੀਜ਼ ਤੋਂ ਬਾੱਦ ਪੁਜਾਰਾ ਨੇ ਪਤਨੀ ਅਤੇ ਬੇਟੀ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ ਪਰ ਉਸ ਵਿਚ ਬੇਟੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਹੁਣ ਰਹਾਨੇ ਨੇ ਪ੍ਰਸ਼ੰਸਕਾਂ ਦੀ ਮੰਗ 'ਤੇ ਆਪਣੀ ਬੇਟੀ ਦਾ ਚਿਹਰਾ ਦਿਖਾਇਆ ਹੈ।
ਸ਼ਾਨਦਾਰ ਫਾਰਮ 'ਚ ਹਨ ਰਹਾਨੇ
ਇਕ ਸਾਲ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਰਹਾਨੇ ਦੀ ਫਾਰਮ 'ਚ ਵਾਪਸੀ ਹੋਈ ਹੈ। ਪਹਿਲਾਂ ਵੈਸਟਇੰਡੀਜ਼ ਦੌਰਾ ਅਤੇ ਫਿਰ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਵਿਚ ਉਸ ਦੇ ਬੱਲੇ ਤੋਂ ਰੱਜ ਕੇ ਦੌੜਾਂ ਨਿਕਲੀਆਂ। ਦੱਸ ਦਈਏ ਕਿ ਰਹਾਨੇ ਭਾਰਤ ਲਈ ਹੁਣ ਤਕ 61 ਟੈਸਟ ਮੈਚ ਖੇਡ ਚੁੱਕੇ ਹਨ, ਜਿਸ ਵਿਚ ਉਸ ਨੇ 43.21 ਦੀ ਔਸਤ ਨਾਲ 3975 ਦੌੜਾਂ ਬਣਾਈਆਂ ਹਨ। ਇਸ ਵਿਚ 20 ਅਰਧ ਸੈਂਕੜੇ ਅਤੇ 11 ਸੈਂਕੜੇ ਸ਼ਾਮਲ ਹਨ।