ਹੌਲੀ ਓਵਰ ਰਫਤਾਰ ਲਈ ਰਹਾਨੇ 'ਤੇ 12 ਲੱਖ ਰੁਪਏ ਦਾ ਜੁਰਮਾਨਾ
Tuesday, Apr 02, 2019 - 04:56 PM (IST)

ਚੇਨਈ— ਰਾਜਸਥਾਨ ਰਾਇਲਜ਼ ਦੇ ਕਪਤਾਨ ਅਜਿੰਕਯ ਰਹਾਨੇ 'ਤੇ ਇੱਥੇ ਚੇਨਈ ਸੁਪਰਕਿੰਗਜ਼ ਦੇ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਹੌਲੀ ਓਵਰ ਰਫਤਾਰ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈ.ਪੀ.ਐੱਲ. ਦੇ ਅਧਿਕਾਰਤ ਬਿਆਨ ਦੇ ਮੁਤਾਬਕ, ''ਹੌਲੀ ਓਵਰ ਰਫਤਾਰ ਆਈ.ਪੀ.ਐੱਲ. ਜ਼ਾਬਤੇ ਦੀ ਤਹਿਤ ਅਪਰਾਧ ਹੈ। ਇਸ ਲਈ ਰਹਾਨੇ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।'' ਰਾਜਸਥਾਨ ਰਾਇਲਜ਼ ਨੂੰ ਸੁਪਰਕਿੰਗਜ਼ ਦੇ ਖਿਲਾਫ ਐਤਵਾਰ ਨੂੰ ਰਾਤ ਅੱਠ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੋ ਟੀਮ ਦੀ ਲਗਾਤਾਰ ਤੀਜੀ ਹਾਰ ਹੈ। ਟੀਮ ਆਪਣਾ ਅਗਲਾ ਮੈਚ ਮੰਗਲਵਾਰ ਨੂੰ ਜੈਪੁਰ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਖੇਡੇਗੀ।