ਰਹਾਨੇ ਨੇ ਕਬੂਲਿਆਂ, ਹਾਂ ਅਸੀਂ ਗੇਂਦਬਾਜ਼ਾਂ ਨੂੰ ਨੀਚਾ ਦਿਖਾਇਆ
Friday, Sep 07, 2018 - 03:49 PM (IST)

ਨਵੀਂ ਦਿੱਲੀ— ਭਾਰਤ ਇੰਗਲੈਂਡ ਵਿਚਕਾਰ ਆਖਰੀ ਟੈਸਟ ਤੋਂ ਪਹਿਲਾਂ ਭਾਰਤ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੇ ਕਬੂਲਿਆ ਹੈ ਕਿ ਇਸ ਸੀਰੀਜ਼ 'ਚ ਬੱਲੇਬਾਜ਼ਾਂ ਨੇ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੂੰ ਨੀਚਾ ਦਿਖਾ ਦਿੱਤਾ। ਰਹਾਨੇ ਨੇ ਇੰਗਲੈਂਡ 'ਚ ਟੈਸਟ ਸੀਰੀਜ਼ ਗਵਾਉਣ ਲਈ ਭਾਰਤੀ ਟੀਮ ਦੇ ਮਜ਼ਬੂਤ ਲਾਈਨ-ਅਪ ਦੀ ਵਿਫਲਤਾ ਨੂੰ ਦੋਸ਼ੀ ਠਹਿਰਾਇਆ ਜੋ ਗੇਂਦਬਾਜ਼ਾਂ ਦਾ ਸਾਥ ਨਹੀਂ ਨਿਭਾ ਸਕੇ।
ਰਹਾਨੇ ਨੇ ਪੰਜਵੇਂ ਅਤੇ ਆਖਰੀ ਟੈਸਟ ਤੋਂ ਪਹਿਲਾਂ ਕਿਹਾ,' ਇੰਗਲੈਂਡ 'ਚ ਹੌਸਲਾ ਸਭ ਤੋਂ ਅਹਿਮ ਚੀਜ਼ ਹੈ, ਚਾਹੇ ਹੀ ਤੁਸੀਂ ਬੱਲੇਬਾਜ਼ੀ ਕਰੋ ਜਾਂ ਫਿਰ ਗੇਂਦਬਾਜ਼ੀ ਤੁਹਾਨੂੰ ਲੰਮੇ ਸਮੇਂ ਤੱਕ ਇਕ ਹੀ ਖੇਤਰ 'ਚ ਗੇਂਦਬਾਜ਼ੀ ਕਰਨ ਪੈਂਦੀ ਹੈ ਅਤੇ ਨਾਲ ਹੀ ਬੱਲੇਬਾਜ਼ ਦੇ ਤੌਰ ਤੇ ਤੁਹਾਨੂੰ ਲੰਮੇ ਸਮੇਂ ਤੱਕ ਗੇਂਦਾਂ ਨੂੰ ਛੱਡਣਾ ਪੈਂਦਾ ਹੈ। ਉਨ੍ਹਾਂ ਕਿਹਾ,' ਸਾਨੂੰ ਬੁਰਾ ਲੱਗਦਾ ਹੈ ਜਦੋਂ ਸਾਡੇ ਗੇਂਦਬਾਜ਼ ਇੰਨੀ ਚੰਗੀ ਗੇਂਦਬਾਜ਼ੀ ਕਰਦੇ ਹਨ ਅਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਇਕਜੁੱਟ ਬੱਲੇਬਾਜ਼ੀ ਕਰਨ 'ਚ ਅਸਫਲ ਹੋ ਜਾਂਦੇ ਹਨ ਜਦਕਿ ਸਾਡੇ ਖਿਡਾਰੀ ਬਹੁਤ ਅਨੁਭਵੀ ਹੈ। ਮੈਨੂੰ ਲੱਗਦਾ ਹੈ ਕਿ ਬੱਲੇਬਾਜ਼ੀ ਗਰੁੱਪ ਦੇ ਤੌਰ 'ਤੇ ਅਸੀਂ ਕਮਤਰ ਰਹੇ।'
ਰਹਾਨੇ ਨੇ ਕਿਹਾ,' ਜਦੋਂ ਤੁਸੀਂ ਦੌਰੇ 'ਤੇ ਹੁੰਦੇ ਹੋ ਤਾਂ ਤੁਸੀਂ ਸਖਤ ਮਿਹਨਤ ਕਰਦੇ ਹੋ ਅਤੇ ਚੰਗੀ ਤਿਆਰੀ ਕਰਦੇ ਹੋ ਪਰ ਇਕ ਵਿਭਾਗ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਤੁਹਾਡੀ ਜ਼ਿੰਮੇਦਾਰੀ ਦੂਜੇ ਗਰੁੱਪ ਦੇ ਸਹਿਯੋਗ ਕਰਨ ਦੀ ਹੁੰਦੀ ਹੈ। ਉਨ੍ਹਾਂ ਕਿਹਾ,' ਇਹ ਆਖਰੀ ਟੈਸਟ ਹੈ। ਅਸੀਂ ਇਸ ਆਖਰੀ ਟੈਸਟ 'ਚ ਚੰਗੇ ਪ੍ਰਦਰਸ਼ਨ 'ਤੇ ਧਿਆਨ ਲਗਾਇਆ ਹੋਇਆ ਹੈ ਅਤੇ ਜੇਕਰ ਅਸੀਂ ਇਸ ਟੈਸਟ ਨੂੰ ਜਿੱਤ ਜਾਂਦੇ ਹਾਂ ਤਾਂ ਇਹ ਬਹੁਤ ਚੰਗਾ ਹੁੰਦਾ ਕਿਉਂਕਿ ਉਦੋਂ ਅਸੀਂ ਸੀਰੀਜ਼ 'ਚ 2-3 ਨਾਲ ਪਿੱਛੇ ਰਹਾਂਗੇ।