ਇਕ ਵਾਰ ਫਿਰ ਸੋਸ਼ਲ ਮੀਡੀਆ ''ਤੇ ਛਾਏ ਗੱਬਰ, ਰਹਾਨੇ ਦੀ ਤਸਵੀਰ ''ਤੇ ਕੀਤਾ ਇਹ ਮਜ਼ੇਦਾਰ ਕੁਮੈਂਟ

Sunday, Nov 10, 2019 - 12:28 PM (IST)

ਇਕ ਵਾਰ ਫਿਰ ਸੋਸ਼ਲ ਮੀਡੀਆ ''ਤੇ ਛਾਏ ਗੱਬਰ, ਰਹਾਨੇ ਦੀ ਤਸਵੀਰ ''ਤੇ ਕੀਤਾ ਇਹ ਮਜ਼ੇਦਾਰ ਕੁਮੈਂਟ

ਨਵੀਂ ਦਿੱਲੀ— ਟੀਮ ਇੰਡੀਆ ਦੇ ਗੱਬਰ ਭਾਵ ਸ਼ਿਖਰ ਧਵਨ ਆਪਣੇ ਮਜ਼ਾਕੀਆ ਸੁਭਾਅ ਦੀ ਵਜ੍ਹਾ ਨਾਲ ਟੀਮ ਦੇ ਖਿਡਾਰੀਆਂ ਦੇ ਹਰਦਿਲ ਅਜੀਜ਼ ਹਨ ਅਤੇ ਸਾਰਿਆਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਮਜ਼ਬੂਤ ਹਨ। ਅਜੇ ਉਨ੍ਹਾਂ ਦਾ ਅਕਸ਼ੈ ਕੁਮਾਰ ਦੇ ਹਾਊਸਫੁਲ-4 ਮੂਵੀ 'ਚ ਨਿਭਾਏ ਗਏ ਕਿਰਦਾਰ ਬਾਲਾ ਦੀ ਨਕਲ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸੇ ਵਿਚਾਲੇ ਇਨ੍ਹਾਂ ਦਿਨਾਂ 'ਚ ਧਵਨ ਦਾ ਇਕ ਕੁਮੈਂਟ ਕ੍ਰਿਕਟ ਪ੍ਰਸ਼ੰਸਕਾਂ ਨੂੰ ਖੂਬ ਹਸਾ ਰਿਹਾ ਹੈ। ਦਰਅਸਲ, ਭਾਰਤੀ ਟੀਮ 'ਚ ਸ਼ਾਮਲ ਹੋਏ ਮਯੰਕ ਅਗਰਵਾਲ ਨੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦੇ ਨਾਲ ਇਕ ਰੈਸਟੋਰੈਂਟ 'ਚ ਬੈਠੇ ਦੀ ਤਸਵੀਰ ਸ਼ੇਅਰ ਕੀਤੀ ਸੀ।
PunjabKesari
ਮਯੰਕ ਨੇ ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਸੀ- ਸਾਡੀ ਮੁਸਕਾਨ ਦਸ ਰਹੀ ਹੈ ਕਿ ਖਾਣਾ ਕਿੰਨਾ ਚੰਗਾ ਸੀ। ਪਰ ਧਵਨ ਨੇ ਇਸ ਤਸਵੀਰ 'ਚ ਮੌਜੂਦ ਅਜਿੰਕਯ ਰਹਾਨੇ ਨੂੰ ਦੇਖ ਕੇ ਇਕ ਮਜ਼ੇਦਾਰ ਕੁਮੈਂਟ ਕਰ ਦਿੱਤਾ। ਧਵਨ ਨੇ ਲਿਖਿਆ- ''ਭਰਾ ਤੇਰੀ ਤਾਂ ਵਧੀਆ ਹੈ, ਅਜਿੰਕਯ ਨੂੰ ਕਬਜ਼ ਹੋ ਗਈ ਹੈ ਕੀ।'' ਧਵਨ ਦੇ ਇਸ ਕੁਮੈਂਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਨੇ ਵੀ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

View this post on Instagram

Our smile says how good the food was 😉 @ajinkyarahane @mayankagarawal

A post shared by Cheteshwar Pujara (@cheteshwar_pujara) on

ਜ਼ਿਕਰਯੋਗ ਹੈ ਕਿ ਟੀਮ ਇੰਡੀਆ ਅਜੇ ਬੰਗਲਾਦੇਸ਼ ਖਿਲਾਫ ਹੋਣ ਵਾਲੇ ਤੀਜੇ ਟੀ-20 ਦੀ ਤਿਆਰੀਆਂ ਕਰ ਰਹੀ ਹੈ। ਟੀਮ ਇੰਡੀਆ ਤਿੰਨ ਮੈਚਾਂ ਦੀ ਸੀਰੀਜ਼ 'ਚ ਅਜੇ 1-1 ਨਾਲ ਬਰਾਬਰੀ 'ਤੇ ਚਲ ਰਹੀ ਹੈ। ਨਾਗਪੁਰ 'ਚ ਐਤਵਾਰ ਨੂੰ ਤੀਜਾ ਟੀ-20 ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਵੀ ਖੇਡੇਗੀ। ਇਸ ਸੀਰੀਜ਼ ਦਾ ਇਕ ਮੈਚ ਡੇ-ਨਾਈਟ ਵੀ ਹੋਵੇਗਾ।


author

Tarsem Singh

Content Editor

Related News