ਬੰਗਬੰਧੂ ਗੋਲਫ ਕੱਪ : ਸੰਧੂ ਦੂਜੇ ਅਤੇ ਰਾਸ਼ਿਦ ਤੀਜੇ ਸਥਾਨ ''ਤੇ ਰਹੇ
Sunday, Apr 07, 2019 - 01:01 PM (IST)

ਢਾਕਾ— ਭਾਰਤੀ ਗੋਲਫਰ ਅਜੀਤੇਸ਼ ਸੰਧੂ (65) ਅਤੇ ਰਾਸ਼ਿਦ ਖਾਨ (70) ਬੰਗਬੰਧੂ ਗੋਲਫ ਕੱਪ ਓਪਨ ਦੇ ਆਖ਼ਰੀ ਦਿਨ ਐਤਵਾਰ ਨੂੰ ਅਹਿਮ ਮੌਕਿਆਂ 'ਤੇ ਡਾਵਾਂਡੋਲ ਹੋ ਕੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਕ ਸਮੇਂ ਦੋਵੇਂ ਗੋਲਫਰ ਪਹਿਲੇ ਅਤੇ ਦੂਜੇ ਸਥਾਨ 'ਤੇ ਚਲ ਰਹੇ ਸਨ ਪਰ 17ਵੇਂ ਹੋਲ ਦੀ ਬੋਗੀ ਕਰਨ ਦੇ ਕਾਰਨ ਥਾਈਲੈਂਡ ਦੇ 20 ਸਾਲਾ ਰੂਕੀ ਸਾਡੋਮ ਕੀਵਕਾਂਜਨਾ ਨੂੰ ਪਹਿਲਾ ਏਸ਼ੀਆਈ ਟੂਰ ਖਿਤਾਬ ਜਿੱਤਣ ਦਾ ਮੌਕਾ ਮਿਲਿਆ। ਸਾਡੋਮ ਦਾ ਕੁਲ ਸਕੋਰ 19 ਅੰਡਰ 265 ਦਾ ਰਿਹਾ ਜਦਕਿ ਸੰਧੂ ਉਨ੍ਹਾਂ ਤੋਂ ਇਕ ਸ਼ਾਟ ਪਿੱਛੇ ਰਹੇ। ਰਾਸ਼ਿਦ ਦਾ ਕੁਲ ਸਕੋਰ 17 ਅੰਡਰ 267 ਰਿਹਾ।