ਅਜਾਕਸ ਨੇ 13-0 ਦੀ ਜਿੱਤ ਨਾਲ ਬਣਾਇਆ ਰਿਕਾਰਡ

Sunday, Oct 25, 2020 - 05:22 PM (IST)

ਅਜਾਕਸ ਨੇ 13-0 ਦੀ ਜਿੱਤ ਨਾਲ ਬਣਾਇਆ ਰਿਕਾਰਡ

ਐਮਸਟਰਡਮ (ਭਾਸ਼ਾ) : ਅਜਾਕਸ ਨੇ ਵੀਵੀਵੀ-ਵੇਨਲੋ ਨੂੰ 13-0 ਨਾਲ ਹਰਾ ਕੇ ਡਚ ਫੁੱਟਬਾਲ ਲੀਗ ਵਿਚ ਸਭ ਤੋਂ ਵੱਡੀ ਜਿੱਤ ਦਾ ਨਵਾਂ ਰਿਕਾਰਡ ਬਣਾਇਆ। ਸਾਰੇ ਗੋਲ 66 ਮਿੰਟ ਦੇ ਅੰਦਰ ਹੋਏ। ਇਸ ਜਿੱਤ ਨਾਲ ਅਜਾਕਸ ਨੇ 48 ਸਾਲ ਪੁਰਾਣੇ ਆਪਣੇ ਹੀ ਰਿਕਾਰਡ ਨੂੰ ਤੋੜਿਆ। ਉਸ ਨੇ 1972 ਵਿਚ ਵਿਟੇਸੀ ਨੂੰ 12-1 ਨਾਲ ਹਰਾਇਆ ਸੀ।  ਅਜਾਕਸ ਵੱਲੋਂ ਲੈਸਿਨਾ ਟਾਓਰੇ ਨੇ 5 ਗੋਲ ਕੀਤੇ। ਉਹ 1985 ਵਿਚ ਮਾਰਕਾ ਵਾਨ ਬਾਸਟੇਨ ਦੇ ਬਾਅਦ ਇਹ ਕਾਰਨਾਮਾ ਕਰਣ ਵਾਲੇ ਅਜਾਕਸ ਦੇ ਪਹਿਲੇ ਖਿਡਾਰੀ ਹਨ।  ਇਸ 19 ਸਾਲਾ ਫਾਰਵਰਡ ਨੇ ਇਸ ਦੇ ਇਲਾਵਾ 3 ਗੋਲ ਕਰਣ ਵਿਚ ਵੀ ਮਦਦ ਕੀਤੀ।  ਇਸ ਦੇ ਇਲਾਵਾ ਜਰਗੇਨ ਏਕਲੇਨਕੈਂਪ ਅਤੇ ਕਲਾਸ ਯਾਨ ਹੰਟੇਲਾਰ ਨੇ ਦੋ–ਦੋ ਗੋਲ ਦਾਗੇ। ਏਕਲੇਨਕੈਂਪ ਨੇ ਟੀਮ ਵੱਲੋਂ 12ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਸੀ। ਅਜਾਕਸ ਲਈ ਰਿਕਾਰਡ 13ਵਾਂ ਗੋਲ ਲਿਸਨਾਰਡੋ ਮਾਰਟਿਨੇਜ ਨੇ 78ਵੇਂ ਮਿੰਟ ਵਿਚ ਕੀਤਾ।


author

cherry

Content Editor

Related News