ਇਰੇਡਿਵੀਸ ਟਰਾਫ਼ੀ ਨੂੰ ਪਿਘਲਾ ਕੇ ਸਟਾਰਸ ਬਣਾਵੇਗਾ ਅਜਾਕਸ, 42 ਹਜ਼ਾਰ ਫ਼ੈਂਸ ਨੂੰ ਵੰਡੇਗਾ
Friday, May 14, 2021 - 06:08 PM (IST)
ਸਪੋਰਟਸ ਡੈਸਕ— ਡਚ ਫ਼ੁੱਟਬਾਲ ਕਲੱਬ ਅਜਾਕਸ ਨੇ ਆਪਣੀ 35ਵੀਂ ਇਰੇਡਿਵੀਸ ਟਰਾਫ਼ੀ ਨੂੰ ਪਿਘਲਾਕੇ ਆਪਣੇ ਫ਼ੈਂਸ ’ਚ ਵੰਡਣ ਦਾ ਫ਼ੈਸਲਾ ਲਿਆ ਹੈ। ਕਲੱਬ ਇਸ ਟਰਾਫ਼ੀ ਦੇ 42 ਹਜ਼ਾਰ ਤੋਂ ਜ਼ਿਆਦਾ ਸਟਾਰਸ ਬਣਾਵੇਗਾ ਜਿਸ ਨੂੰ ਮੈਚ ਦੇਖਣ ਆਏ ਫ਼ੈਂਸ ਨੂੰ ਦਿੱਤਾ ਜਾਵੇਗਾ।
ਅਜਾਕਸ ਨੇ ਪਿਛਲੇ ਚਾਰ ਮੁਕਾਬਲੇ ਜੋਹਾਨ ਕਰੂਫ਼ ਐਰੀਨਾ ’ਚ ਖੇਡੇ ਸਨ ਜਿੱਥੇ ਲੋਕ ਕੋਰੋਨਾ ਕਾਰਨ ਆ ਨਹੀਂ ਰਹੇ ਸਨ। ਕਲੱਬ ਨੇ ਲੋਕਾਂ ਨੂੰ ਵਾਪਸ ਸਟੇਡੀਅਮ ’ਚ ਲਿਆਉਣ ਲਈ ਇਹ ਕੰਮ ਕੀਤਾ ਹੈ। ਇਸ ਲਈ ਮੈਚ ਦੀ ਟਿਕਟ ਖ਼ਰੀਦਣੀ ਹੋਵੇਗੀ। ਜ਼ਿਕਰਯੋਗ ਹੈ ਕਿ ਹਰੇਕ ਸਟਾਰ ਦਾ ਵਜ਼ਨ 3.45 ਗ੍ਰਾਮ ਹੋਵੇਗਾ ਜਿਸ ’ਚ 0.06 ਗ੍ਰਾਮ ਟਰਾਫ਼ੀ ਤੇ ਬਾਕੀ ਚਾਂਦੀ ਦਾ ਹੋਵੇਗਾ।