ਐਸ਼ਵਰਿਆ ਨੇ ਓਲੰਪੀਅਨ ਨੂੰ ਪਿੱਛੇ ਛੱਡ ਕੇ ਜਿੱਤਿਆ ਸੋਨਾ

08/01/2019 10:56:08 PM

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਹੋਣਹਾਰ ਨੌਜਵਾਨ ਨਿਸ਼ਾਨੇਬਾਜ਼ ਪ੍ਰਤਾਪ ਸਿੰਘ ਤੋਮਰ ਨੇ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 12ਵੀਂ ਸਰਦਾਰ ਸੱਜਣ ਸਿੰਘ ਮੈਮੋਰੀਅਲ ਮਾਸਟਰਜ਼ ਸ਼ੂਟਿੰਗ ਪ੍ਰਤੀਯੋਗਿਤਾ ਵਿਚ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਸੀਨੀਅਰ ਪੁਰਸ਼ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਲੰਪੀਅਨ ਸੰਜੀਵ ਰਾਜਪੂਤ ਨੂੰ ਪਿੱਛੇ ਛੱਡ ਕੇ ਸੋਨ ਤਮਗਾ ਜਿੱਤਿਆ। ਨਾਲ ਹੀ ਇਸੇ ਈਵੈਂਟ ਦੇ ਜੂਨੀਅਰ ਵਰਗ ਵਿਚ ਚਾਂਦੀ ਤਮਗਾ ਜਿੱਤ ਕੇ ਮੱਧ ਪ੍ਰਦੇਸ਼ ਦਾ ਮਾਣ ਵਧਾਇਆ।
ਐਸ਼ਵਰਿਆ ਨੇ 459.9 ਅੰਕਾਂ ਦੇ ਨਾਲ ਸੋਨ ਤਮਗਾ ਅਤੇ ਜੂਨੀਅਰ ਵਰਗ ਵਿਚ 448.8 ਅੰਕਾਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। 18 ਸਾਲਾ ਐਸ਼ਵਰਿਆ ਨੇ ਹਾਲ ਹੀ ਵਿਚ ਜਰਮਨੀ ਦੇ ਸੁਹਲ ਵਿਚ ਆਯੋਜਿਤ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤਿਆ ਸੀ। ਦਿਨ ਦੇ ਹੋਰ ਮੁਕਾਬਲਿਆਂ ਵਿਚ ਪੰਜਾਬ ਦੇ ਤਿਨਜਿਤ ਧਨੋਟਾ ਅਤੇ ਤੇਲੰਗਾਨਾ ਦੀ ਈਸ਼ਾ ਸਿੰਘ ਨੇ ਕ੍ਰਮਵਾਰ ਪੁਰਸ਼ਾਂ ਅਤੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ।


Gurdeep Singh

Content Editor

Related News