World University Games: ਐਸ਼ਵਰਿਆ ਪ੍ਰਤਾਪ ਸਿੰਘ, ਅਵਨੀਤ ਕੌਰ ਅਤੇ ਸੰਗਰਪ੍ਰੀਤ ਬਿਸਲਾ ਨੇ ਜਿੱਤੇ ਸੋਨੇ ਦੇ ਤਗਮੇ
Wednesday, Aug 02, 2023 - 03:04 PM (IST)
ਸਪੋਰਟ ਡੈਸਕ- ਪੀਪਲਜ਼ ਰੀਪਬਲਿਕ ਆਫ ਚੀਨ ਦੇ ਚੇਂਗਦੂ 'ਚ ਚੱਲ ਰਹੀਆਂ ਐੱਫਆਈਐੱਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ 2023 ਦੇ ਤੀਜੇ ਦਿਨ ਤੀਰਅੰਦਾਜ਼ ਅਵਨੀਤ ਕੌਰ, ਸੰਗਮਪ੍ਰੀਤ ਬਿਸਲਾ, ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ 10 ਮੀਟਰ ਏਅਰ ਰਾਈਫਲ ਟੀਮ ਨੇ ਭਾਰਤ ਲਈ ਸੋਨੇ ਦੇ ਤਗਮੇ ਜਿੱਤੇ। ਭਾਰਤ ਨੇ ਐੱਫਆਈਐੱਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਤੀਜੇ ਦਿਨ ਭਾਵ ਸੋਮਵਾਰ ਨੂੰ 6 ਹੋਰ ਤਗਮੇ ਜਿੱਤੇ। ਭਾਰਤੀ ਤੀਰਅੰਦਾਜ਼ ਸੰਗਮਪ੍ਰੀਤ ਬਿਸਲਾ ਅਤੇ ਅਵਨੀਤ ਕੌਰ ਨੇ ਇਕ-ਇਕ ਸੋਨੇ ਦਾ ਤਗਮਾ ਅਤੇ ਅਮਨ ਸੈਣੀ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਸ਼ੂਟਿੰਗ 'ਚ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸੋਨੇ ਦਾ ਤਗਮਾ, ਦਿਵਯਾਂਸ਼ ਪੰਵਾਰ ਸਿੰਘ ਨੇ ਚਾਂਦੀ ਦਾ ਤਗਮਾ ਅਤੇ ਅਰਜੁਨ ਬਬੂਟਾ, ਦਿਵਿਆਂਸ਼ ਅਤੇ ਐਸ਼ਵਰਿਆ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਦੇ ਨਾਲ ਐੱਫਆਈਐੱਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 17 ਹੋ ਗਈ ਹੈ।
ਇਸ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਸ਼ਾਸਨ, ਖੇਡ ਵਿਭਾਗ ਤੇ ਕੋਚਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਪੋਸਟ ਸਾਂਝੀ ਕਰ ਕਿਹਾ ਕਿ ਚੀਨ ਵਿਖੇ ਚੱਲ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਭਾਰਤ ਲਈ ਅੱਜ 7 ਸੋਨੇ ਦੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਜਿੱਤੇ
ਇਹ ਵੀ ਪੜ੍ਹੋ- ਕਪਿਲ ਦੇਵ ਦੇ ਬਿਆਨ 'ਤੇ ਆਇਆ ਜਡੇਜਾ ਦਾ ਜਵਾਬ, ਕਿਹਾ-ਖਿਡਾਰੀਆਂ 'ਚ ਨਹੀਂ ਕਿਸੇ ਤਰ੍ਹਾਂ ਦਾ ਹੰਕਾਰ
ਨਿਸ਼ਾਨੇਬਾਜ਼ੀ 'ਚ ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ 'ਚ 252.6 ਦਾ ਸਕੋਰ ਬਣਾ ਕੇ ਆਪਣੇ ਹਮਵਤਨ ਭਾਰਤੀ ਨਿਸ਼ਾਨੇਬਾਜ਼ ਦਿਵਯਾਂਸ਼ ਸਿੰਘ ਨੂੰ ਪਿੱਛੇ ਛੱਡ ਕੇ ਸੋਨ ਤਮਗਾ ਜਿੱਤਿਆ।
ਦਿਵਿਆਂਸ਼ ਨੇ 251 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਚੀਨ ਦੇ ਸੌਂਗ ਬੁਹਾਨ ਨੇ ਇਸ ਈਵੈਂਟ 'ਚ 229 ਅੰਕਾਂ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਐਸ਼ਵਰਿਆ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ 'ਚ ਸੋਨ ਤਮਗਾ ਜਿੱਤਿਆ ਸੀ।
ਅਰਜੁਨ ਬਾਬੂਤਾ 124.4 ਦੇ ਸਕੋਰ ਨਾਲ 8ਵੇਂ ਸਥਾਨ 'ਤੇ ਰਹੇ। ਇਸ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਟੀਮ ਈਵੈਂਟ 'ਚ ਆਪਣਾ ਦਬਦਬਾ ਕਾਇਮ ਰੱਖਿਆ ਕਿਉਂਕਿ ਅਰਜੁਨ ਬਾਬੂਤਾ, ਦਿਵਿਆਂਸ਼ ਅਤੇ ਐਸ਼ਵਰਿਆ ਦੀ ਭਾਰਤੀ ਟੀਮ ਨੇ 1894.7 ਅੰਕ ਹਾਸਲ ਕਰਕੇ ਸੋਨ ਤਗਮੇ ਦੇ ਮੁਕਾਬਲੇ 'ਚ ਚੋਟੀ ’ਤੇ ਰਹੀ। ਚੀਨ ਨੇ 1881.9 ਦੇ ਸਕੋਰ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਕਜ਼ਾਕਿਸਤਾਨ ਨੇ 1878.2 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ- ਟੀਮ ਇੰਡੀਆ 'ਚ ਜਿਵੇਂ ਵਿਰਾਟ ਕੋਹਲੀ ਹਨ, ਉਂਝ ਹੀ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਹਨ : ਹਰਭਜਨ ਸਿੰਘ
ਤੀਰਅੰਦਾਜ਼ ਅਵਨੀਤ ਕੌਰ ਨੇ ਕੰਪਾਊਂਡ ਮਹਿਲਾ ਇੰਡੀਵਿਜੁਅਲ ਦੇ ਫਾਈਲ 'ਚ 144 ਅੰਕਾਂ ਨਾਲ ਬਰਾਬਰੀ ਤੋਂ ਬਾਅਦ ਰੋਮਾਂਚਕ ਸ਼ੂਟ-ਆਫ 'ਚ ਅਮਰੀਕੀ ਤੀਰਅੰਦਾਜ਼ ਐਲੀਸਾ ਸਟਰਗਿਲ ਨੂੰ ਮਾਤ ਦੇ ਸੋਨੇ ਦਾ ਤਗਮਾ ਜਿੱਤਿਆ। ਐਲੀਸਾ ਸਟਰਗਿਲ ਨੂੰ ਸਿਰਫ਼ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਦਕਿ ਰਿਪਬਲਿਕ ਆਫ ਕੋਰੀਆ ਦੀ ਚੋ ਸੂਆ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਅਵਨੀਤ ਕੌਰ ਨੇ ਪੂਰਵਾਸ਼ਾ ਅਤੇ ਪ੍ਰਗਤੀ ਦੀ ਭਾਰਤੀ ਮਹਿਲਾ ਕੰਪਾਊਂਡ ਟੀਮ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ।