Airstrike ਦੇ ਸਮਰਥਨ 'ਚ ਕ੍ਰਿਕਟਰਸ, ਸਹਿਵਾਗ ਨੇ ਕਿਹਾ- ਸੁਧਰ ਜਾਵੋ ਨਹੀਂ ਤਾਂ ਸੁਧਾਰ ਦੇਵਾਂਗੇ
Tuesday, Feb 26, 2019 - 03:21 PM (IST)

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤੀ ਹਵਾਈ ਫੌਜ ਨੇ ਐੱਲ.ਓ.ਸੀ. 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ 'ਤੇ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ, ਗੌਤਮ ਗੰਭੀਰ ਅਤੇ ਮੁਹੰਮਦ ਕੈਫ ਨੇ ਆਪਣੀਆਂ ਪ੍ਰਤਿਕਿਰਿਆਵਾਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਹਨ। ਵਰਿੰਦਰ ਸਹਿਵਾਗ ਨੇ ਰਾਹੁਲ ਦ੍ਰਾਵਿੜ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਆਰਮੀ ਯੂਨੀਫਾਰਮ 'ਚ ਨਜ਼ਰ ਆ ਰਹੇ ਹਨ।
ਵੀਰੂ ਨੇ ਲਿਖਿਆ, 'ਲੜਕਿਆਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਸੁਧਰ ਜਾਵੋ ਨਹੀਂ ਤਾਂ ਸੁਧਾਰ ਦੇਵਾਂਗੇ #airstrike'। ਜਦਕਿ ਗੌਤਮ ਗੰਭੀਰ ਨੇ ਟਵਿੱਟਰ 'ਤੇ ਲਿਖਿਆ, 'ਜੈ ਹਿੰਦ।'
ਇਨ੍ਹਾਂ ਦੋਹਾਂ ਤੋਂ ਇਲਾਵਾ ਮੁਹੰਮਦ ਕੈਫ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਇੰਡੀਅਨ ਏਅਰਫੋਰਸ ਨੂੰ ਸਲਾਮ, ਸ਼ਾਨਦਾਰ।'
ਯੁਜਵੇਂਦਰ ਚਾਹਲ ਨੇ ਟਵੀਟ ਕਰਕੇ ਕਿਹਾ
ਅਜਿੰਕਯ ਰਹਾਨੇ ਨੇ ਟਵੀਟ ਕਰਕੇ ਕਿਹਾ
ਸੁਰੇਸ਼ ਰੈਨਾ ਨੇ ਟਵੀਟ ਕਰਕੇ ਕਿਹਾ
ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਕਿਹਾ
ਮਿਰਾਜ-2000 ਦੇ 12 ਹਵਾਈ ਜਹਾਜ਼ਾਂ ਨੇ ਐੱਲ.ਓ.ਸੀ. ਪਾਰ ਕਰਕੇ ਅੱਤਵਾਦੀ ਕੈਂਪਾਂ 'ਤੇ ਇਕ ਹਜ਼ਾਰ ਕਿਲੋ ਦੇ ਬੰਬ ਸੁੱਟੇ। ਇਸ ਨਾਲ ਉੱਥੇ ਮੌਜੂਦ ਸਾਰੇ ਅੱਤਵਾਦੀ ਕੈਂਪ ਤਬਾਹ ਹੋ ਗਏ। ਮਿਰਾਜ-2000 ਦੇ 12 ਹਵਾਈ ਜਹਾਜ਼ਾਂ ਨੇ ਐੱਲ.ਓ.ਸੀ. ਪਾਰ ਕਰਕੇ ਅੱਤਵਾਦੀ ਕੈਂਪਾਂ 'ਤੇ ਇਕ ਹਜ਼ਾਰ ਕਿਲੋ ਦੇ ਬੰਬ ਸੁੱਟੇ। ਇਸ ਨਾਲ ਉੱਥੇ ਮੌਜੂਦ ਸਾਰੇ ਅੱਤਵਾਦੀ ਕੈਂਪ ਢਹਿ—ਢੇਰੀ ਹੋ ਗਏ। ਇਹ ਹਮਲਾ ਮੰਗਲਵਾਰ ਸਵੇਰੇ 3.30 'ਤੇ ਕੀਤਾ ਗਿਆ। ਇਹ ਜਾਣਕਾਰੀ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਭਾਰਤੀ ਹਵਾਈ ਫੌਜ ਦੇ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਜੈਸ਼-ਏ-ਮੁਹੰਮਦ ਦੇ ਫਿਦਾਇਨ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਕਈ ਹੋਰ ਜ਼ਖਮੀ ਹੋ ਗਏ। ਜੈਸ਼ ਦੇ ਅੱਤਵਾਦੀਆਂ ਨੇ ਧਮਾਕੇਖੇਜ਼ ਸਮੱਗਰੀ ਨਾਲ ਲਦੇ ਵਾਹਨ ਤੋਂ ਸੀ.ਆਰ.ਪੀ.ਐੱਫ. ਜਵਾਨਾਂ ਨੂੰ ਲੈ ਕੇ ਜਾ ਰਹੀ ਬਸ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ।