ਪਾਕਿਸਤਾਨੀ ਕ੍ਰਿਕਟਰ ਅਹਿਮਦ ਸ਼ਾਹਜਾਦ ਚਾਰ ਮਹੀਨਿਆਂ ਲਈ ਹੋਏ ਬੈਨ
Saturday, Oct 06, 2018 - 11:24 AM (IST)

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਸਲਾਮੀ ਬੱਲੇਬਾਜ਼ ਅਹਿਮਦ ਸ਼ਾਹਜਾਦ 'ਤੇ ਚਾਰ ਮਹੀਨੇ ਦਾ ਬੈਨ ਲਗਾਇਆ ਹੈ। ਇਹ ਬੈਨ 10 ਜੁਲਾਈ ਤੋਂ ਲਾਗੂ ਹੋਇਆ ਹੈ। ਬੋਰਡ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਸ਼ਾਹਜਾਦ ਨੂੰ ਬੈਨ ਦਵਾਈ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਚੱਲਦੇ ਚਾਰ ਮਹੀਨਿਆਂ ਤੱਕ ਉਹ ਕਿਸੇ ਵੀ ਤਰ੍ਹਾਂ ਦਾ ਕ੍ਰਿਕਟ ਨਹੀਂ ਖੇਡ ਸਕਦੇ। ਉਨ੍ਹਾਂ ਦਾ ਬੈਨ 11 ਨਵੰਬਰ 2018 ਨੂੰ ਖਤਮ ਹੋ ਜਾਵੇਗਾ।
ਬੈਨ ਦੇ ਦਿਨਾਂ 'ਚ ਸ਼ਾਹਜਾਦ ਨੂੰ ਡੋਪਿੰਗ ਨਿਰੋਧੀ ਪ੍ਰੋਗਰਾਮਾਂ 'ਚ ਸ਼ਾਮਿਲ ਹੋਣਾ ਹੋਵੇਗਾ ਅਤੇ ਲੋਕਾਂ ਤੋਂ ਇਸ ਤੋਂ ਦੂਰ ਰਹਿਣ ਦੀ ਅਪੀਲ ਕਰਨੀ ਹੋਵੇਗੀ। ਅਹਿਮਦ ਸ਼ਾਹਜਾਦ ਨੇ ਆਪਣੀ ਗਲਤੀ ਮੰਨ ਲਈ ਹੈ, ਉਨ੍ਹਾਂ ਨੇ ਦੱਸਿਆ ਕਿ ਇਹ ਸਭ ਅਨਜਾਣੇ 'ਚ ਹੋਇਆ। ਪਾਕਿਸਤਾਨ ਬੋਰਡ ਨੇ ਦੱਸਿਆ ਕਿ ਮਈ ਦੇ ਮਹੀਨੇ 'ਚ ਪੰਜ ਟੀਮਾਂ ਦੇ ਵਨ ਡੇ ਟੂਰਨਾਮੈਂਟ ਦੌਰਾਨ ਸ਼ਾਹਜਾਦ ਦਾ ਯੁਰਿਨ ਸੈਂਪਲ ਲਿਆ ਗਿਆ ਸੀ, ਜਾਂਚ 'ਚ ਉਹ ਬੈਨ ਕੀਤੀ ਦਵਾਈ ਲੈਣ ਦੇ ਦੋਸ਼ੀ ਪਾਏ ਗਏ।
ਪਾਕਿਸਤਾਨ ਬੋਰਡ ਨੂੰ ਉਨ੍ਹਾਂ ਦੀ ਰਿਪੋਰਟ 11 ਜੂਨ ਨੂੰ ਮਿਲੀ ਸੀ ਪਰ ਇਸ ਦੇ ਬਾਵਜੂਦ ਸ਼ਾਹਜਾਦ ਨੇ ਸਕਾਟਲੈਂਡ ਖਿਲਾਫ ਦੋ ਟੀ-20 ਮੈਚ ਖੇਡੇ, ਹਾਲਾਂਕਿ ਬਾਅਦ 'ਚ ਆਸਟ੍ਰੇਲੀਆ ਅਤੇ ਜ਼ਿੰਮਬਾਵੇ ਖਿਲਾਫ ਸੀਰੀਜ਼ ਤੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ, ਇਹ ਫੈਸਲਾ ਉਨ੍ਹਾਂ ਦੀ ਡੋਪ ਟੈਸਟ ਦੇ ਮੀਡੀਆ 'ਚ ਲੀਕ ਹੋਣ ਤੋਂ ਬਾਅਦ ਹੋਇਆ ਸੀ।
ਦੱਸ ਦਈਏ ਕਿ ਅਹਿਮਦ ਸ਼ਾਹਜਾਦ ਨੂੰ ਪਾਕਿਸਤਾਨ ਦੇ ਬਿਹਤਰੀਨ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ, ਪਰ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਦੇ ਚੱਲਦੇ ਉਹ ਟੀਮ 'ਚ ਜਗ੍ਹਾ ਪੱਕੀ ਕਰ ਪਾਉਣ 'ਚ ਨਾਕਾਮ ਰਹੇ ਹਨ। ਆਪਣੇ ਸ਼ੁਰੂਆਤੀ ਸਾਲਾਂ 'ਚ ਸ਼ਾਹਜ਼ਾਦ ਨੇ ਬੱਲੇਬਾਜ਼ੀ ਨਾਲ ਕਾਫੀ ਜੌਹਰ ਦਿਖਾਏ ਸਨ, ਬਾਅਦ 'ਚ ਫਿਟਨੈੱਸ, ਖਰਾਬ ਵਿਵਹਾਰ ਅਤੇ ਬੁਰੇ ਫਾਰਮ ਦੇ ਚੱਲਦੇ ਉਹ ਜ਼ਿਆਦਾ ਸੁਰਖੀਆਂ 'ਚ ਰਹੇ। ਇਸ ਸਮੇਂ ਉਨ੍ਹਾਂ ਦੀ ਤੁਲਨਾ ਵਿਕਾਟ ਕੋਹਲੀ ਨਾਲ ਕੀਤੀ ਜਾਂਦੀ ਸੀ, ਉਨ੍ਹਾਂ ਨੇ ਸਾਲ 2009 'ਚ ਆਸਟ੍ਰੇਲੀਆ ਖਿਲਾਫ ਇੰਟਰਨੈਸ਼ਨਲ ਕ੍ਰਿਕਟ 'ਚ ਡੈਬਿਊ ਕੀਤਾ ਸੀ, ਉਹ 81 ਵਨ ਡੇ, 57 ਟੀ-20 ਅਤੇ 13 ਟੈਸਟ ਮੈਚ ਖੇਡ ਚੁੱਕੇ ਹਨ।