ਪਾਕਿਸਤਾਨੀ ਬੱਲੇਬਾਜ਼ ਡੋਪ ਟੈਸਟ ''ਚ ਫੇਲ, ਗਾਂਜਾ ਪੀਣ ਦਾ ਲੱਗਾ ਦੋਸ਼

06/23/2018 5:20:10 PM

ਨਵੀਂ ਦਿੱਲੀ— ਵਿਵਾਦਾ 'ਚ ਰਹਿਣ ਵਾਲੇ ਪਾਕਿਸਤਾਨੀ ਓਪਨਰ ਅਹਿਮਦ ਸ਼ਾਹਜ਼ਾਦ ਇਕ ਬਾਰ ਫਿਰ ਤੋਂ ਸੁਰਖੀਆਂ 'ਚ ਹਨ। ਆਪਣੇ ਖੇਡ ਦੀ ਵਜ੍ਹਾ ਤੋਂ ਨਹੀਂ, ਡੋਪ ਟੈਸਟ 'ਚ ਫੇਲ ਹੋ ਜਾਣ ਦੀ ਵਜ੍ਹਾ ਨਾਲ ਉਨ੍ਹਾਂ 'ਤੇ ਤਿੰਨ ਮਹੀਨੇ ਦਾ ਬੈਨ ਲਗ ਸਕਦਾ ਹੈ। ਪਰ ਇਸ ਬਾਰ ਉਹ ਵੱਡੇ ਵਿਵਾਦ 'ਚ ਫੱਸ ਗਏ ਹਨ। ਪਾਕਿਸਤਾਨ ਕੱਪ ਦੇ ਦੌਰਾਨ ਸ਼ਾਹਜ਼ਾਦ ਦਾ ਡੋਪ ਟੈਸਟ ਹੋਇਆ ਸੀ ਇਹ ਘਰੇਲੂ ਟੂਰਨਾਮੈਂਟ 19 ਅਪ੍ਰੈਲ ਤੋਂ ਇਕ ਮਈ ਵਿਚਕਾਰ ਹੋਇਆ ਸੀ। ਸ਼ਾਹਜ਼ਾਦ ਨੇ ਇਸ 'ਚ ਸਭ ਤੋਂ ਅਧਿਕ 372 ਦੌੜਾਂ ਬਣਾਈਆਂ ਸਨ। ਇਨ੍ਹਾਂ 'ਚ ਤਿੰਨ ਅਰਧਸੈਂਕੜਾ ਅਤੇ ਇਕ ਸੈਂਕੜਾ ਸ਼ਾਮਿਲ ਸੀ।
ਖਬਰਾਂ ਦੀ ਮੰਨੀਏ ਤਾਂ ਅਹਿਮਦ ਸ਼ਾਹਜ਼ਾਦ 'ਤੇ ਗਾਂਜਾ ਪੀਣ ਦਾ ਦੋਸ਼ ਲੱਗਾ ਹੈ। ਬੋਰਡ ਨੇ ਇਕ ਸੂਤਰ ਨੇ ਕਿਹਾ, ' ਸ਼ੁਰੂਆਤੀ ਪ੍ਰੀਖਿਆ 'ਚ ਉਨਾਂ ਨੂੰ ਪੋਜੀਟਿਵ ਪਾਇਆ ਗਿਆ ਹੈ, ਪਰ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਹੀ ਕੋਈ ਅਧਿਕਾਰਿਕ ਘੋਸ਼ਣਾ ਕੀਤੀ ਜਾਵੇਗੀ। ਸੂਤਰ ਨੇ ਦੱਸਿਆ ਕਿ ਸ਼ਾਹਜ਼ਾਦ ਅਪ੍ਰੈਲ-ਮਈ 'ਚ ਫੈਸਲਾਬਾਦ 'ਚ ਹੋਏ ਪਾਕਿਸਤਾਨ ਕੱਪ ਦੇ ਦੌਰਾਨ ਡੋਪ ਟੈਸਟ 'ਚ  ਪੋਜੀਟਿਵ ਪਾਏ ਗਏ ਸਨ।

ਡੋਪ ਟੈਸਟ 'ਚ ਫੇਲ ਹੋਣ ਦੀ ਖਬਰ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ 'ਤੇ ਟਵੀਟ ਕੀਤੀ, ਜਿਸਦੇ ਬਾਅਦ ਬੋਰਡ ਦੇ ਚੇਅਰਮੈਨ ਨਜ਼ਮ ਸੇਠੀ ਨੇ ਟਵੀਟ ਕੀਤਾ। ਟਵੀਟ 'ਚ ਕਿਹਾ ਗਿਆ ਸੀ, ਕਿਸੇ ਵੀ ਖਿਡਾਰੀ ਦੇ ਸਰੀਰ 'ਚ ਜੇਕਰ ਬੈਨ ਪਦਾਰਥ ਪਾਇਆ ਜਾਂਦਾ ਹੈ ਤਾਂ ਅੰਡਰ ਆਈ.ਸੀ.ਸੀ. ਰੂਲਜ਼ ਪਾਕਿਸਤਾਨ ਉਦੋਂ ਤੱਕ ਖਿਡਾਰੀ ਨੂੰ ਚਾਰਜ਼ਸ਼ੀਟ ਨਹੀਂ ਕਰ ਸਕਦਾ ਜਦੋਂ ਤੱਕ ਕੀ ਸਰਕਾਰੀ ਐਂਟੀ ਡੋਪ ਏਜੰਸੀ ਉਸਦੇ ਸਰੀਰ 'ਚ ਪਾਏ ਗਏ ਕੈਮੀਕਲ ਦੀ ਪੁਸ਼ਟੀ ਨਹੀਂ ਕਰ ਦਿੰਦੀ। ਉਨ੍ਹਾਂ ਕਿਹਾ ਕਿ ਸਾਨੂੰ ਇਸਦਾ ਜਵਾਬ ਇਕ-ਦੋ ਦਿਨ 'ਚ ਮਿਲ ਜਾਵੇਗਾ।


ਸ਼ਾਹਜ਼ਾਦ ਨੇ ਅਪ੍ਰੈਲ 2017 'ਚ ਵੈਸਟਇੰਡੀਜ਼ ਦੇ ਖਿਲਾਫ ਆਖਰੀ ਟੈਸਟ ਖੇਡਿਆ ਸੀ, ਅਕਤੂਬਰ 2017 'ਚ ਸ਼੍ਰੀਲੰਕਾ ਦੇ ਖਿਲਾਫ ਉਹ ਆਖਰੀ ਵਨਡੇ ਖੇਡੇ ਸਨ। ਇਸ ਸਾਲ ਜੂਨ 'ਚ ਉਹ ਸਕਾਟਲੈਂਡ ਦੇ ਖਿਲਾਫ ਦੋ ਟੀ20 ਵੀ ਖੇਡੇ ਜਿਨ੍ਹਾਂ 'ਚ ਉਨ੍ਹਾਂ ਦਾ ਸਕੋਰ 14 ਅਤੇ 24 ਦੌੜਾਂ ਰਿਹਾ ਸੀ। ਦੱਸ ਦਈਏ ਕਿ ਸ਼ਾਹਜ਼ਾਦ ਨੇ 13 ਟੈਸਟ, 81 ਇਕ ਦਿਨ੍ਹਾਂ ਅਤੇ 57 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਗਠਿਤ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।


Related News