ਅਹਿਲਾਵਤ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 28ਵੇਂ ਸਥਾਨ ’ਤੇ
Monday, Jun 02, 2025 - 01:15 PM (IST)

ਸਾਲਜ਼ਬਰਗ (ਆਸਟ੍ਰੀਆ)– ਭਾਰਤੀ ਗੋਲਫਰ ਵੀਰ ਅਹਿਲਾਵਤ ਨੇ ਆਸਟ੍ਰੀਆ ਅਲਪਾਈਨ ਓਪਨ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਤਿੰਨ ਬਰਡੀਆਂ ਤੇ ਤਿੰਨ ਹੀ ਬੋਗੀਆਂ ਦੇ ਨਾਲ ਇਵਨ ਪਾਰ ਦਾ ਸਕੋਰ ਬਣਾਇਆ ਤੇ ਦਿਨ ਦਾ ਅੰਤ ਸਾਂਝੇ ਤੌਰ ’ਤੇ 28ਵੇਂ ਸਥਾਨ ’ਤੇ ਕੀਤਾ। ਜਰਮਨੀ ਦੇ ਮਾਰਸਲ ਸ਼੍ਰਾਈਡਰ ਨੇ ਤੀਜੇ ਦੌਰ ਵਿਚ 66 ਦਾ ਕਾਰਡ ਖੇਡਿਆ ਤੇ 15 ਅੰਡਰ ਦੇ ਕੁੱਲ ਸਕੋਰ ਦੇ ਨਾਲ ਬੜ੍ਹਤ ਬਣਾਈ ਰੱਖੀ।
ਅਹਿਲਾਵਤ ਨੇ ਤੀਜੇ ਤੇ ਚੌਥੇ ਹੋਲ ਵਿਚ ਲਗਾਤਾਰ ਬੋਗੀਆਂ ਬਣਾਈਆਂ। ਉਸ ਤੋਂ ਬਾਅਦ ਉਸ ਨੇ ਪੰਜਵੇਂ ਤੇ 9ਵੇਂ ਹੋਲ ਵਿਚ ਬਰਡੀ ਬਣਾ ਕੇ ਵਾਪਸੀ ਕੀਤੀ। ਇਸ ਭਾਰਤੀ ਖਿਡਾਰੀ ਨੇ ਬੈਕ ਨਾਈਨ ਵਿਚ 10ਵੇਂ ਹੋਲ ’ਤੇ ਸ਼ਾਟ ਗਵਾ ਦਿੱਤੀ ਪਰ 14ਵੇਂ ਹੋਲ ’ਤੇ ਬਰਡੀ ਬਣਾ ਕੇ ਦਿਨ ਦੀ ਸਮਾਪਤੀ ਇਵਨ ਪਾਰ 70 ਦੇ ਸਕੋਰ ਦੇ ਨਾਲ ਕੀਤੀ। ਉਸਦਾ ਕੁੱਲ ਸਕੋਰ ਹੁਣ 5 ਓਵਰ ਪਾਰ ਦਾ ਹੈ।