WTC ਤੋਂ ਬਾਅਦ ਹੁਣ ਭਾਰਤੀ ਟੀਮ ਨੂੰ ਫਿਰ ਹੋਟਲ ਵਿਚ ਰਹਿਣਾ ਹੋਵੇਗਾ ਬੰਦ !

Friday, Jun 25, 2021 - 12:39 AM (IST)

WTC ਤੋਂ ਬਾਅਦ ਹੁਣ ਭਾਰਤੀ ਟੀਮ ਨੂੰ ਫਿਰ ਹੋਟਲ ਵਿਚ ਰਹਿਣਾ ਹੋਵੇਗਾ ਬੰਦ !

ਨਵੀਂ ਦਿੱਲੀ- ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਬ੍ਰੇਕ ਮਿਲਣਾ ਸੀ ਪਰ ਬ੍ਰਿਟੇਨ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਬੀ. ਸੀ. ਸੀ. ਆਈ. ਇਸ 'ਤੇ ਵਿਚਾਰ ਕਰ ਰਿਹਾ ਹੈ। ਭਾਰਤੀ ਟੀਮ ਨੂੰ ਅਗਸਤ-ਸਤੰਬਰ 'ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਹਾਲਾਂਕਿ ਭਾਰਤੀ ਟੀਮ ਦਾ ਇੰਗਲੈਂਡ 'ਚ ਰਿਕਾਰਡ ਵਧੀਆ ਨਹੀਂ ਰਿਹਾ ਹੈ। ਟੀਮ 2007 ਤੋਂ ਬਾਅਦ ਇੱਥੇ ਸੀਰੀਜ਼ ਨਹੀਂ ਜਿੱਤ ਸਕੀ ਹੈ।

ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ

PunjabKesari
ਖ਼ਬਰ ਅਨੁਸਾਰ ਬੀ. ਸੀ. ਸੀ. ਆਈ. ਖਿਡਾਰੀਆਂ ਨੂੰ ਬ੍ਰੇਕ ਦੇਣ ਦੇ ਫੈਸਲੇ 'ਤੇ ਵਿਚਾਰ ਕਰ ਰਿਹਾ ਹੈ। ਬੋਰਡ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਅਸੀਂ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ। ਜੇਕਰ ਸਥਿਤੀ ਖਰਾਬ ਹੁੰਦੀ ਹੈ ਤਾਂ ਅਸੀਂ ਉਸ ਹਿਸਾਬ ਨਾਲ ਫੈਸਲਾ ਲਵਾਂਗੇ। ਹਾਲਾਂਕਿ ਹੁਣ ਤੱਕ ਅਸੀਂ ਇਸ ਨੂੰ ਲੈ ਕੇ ਆਖਰੀ ਫੈਸਲਾ ਨਹੀਂ ਲਿਆ ਹੈ। ਫਾਈਨਲ ਤੋਂ ਬਾਅਦ 40 ਦਿਨ ਤੱਕ ਖਿਡਾਰੀ ਕੋਈ ਮੈਚ ਨਹੀਂ ਖੇਡਣਗੇ। ਇਸ ਕਾਰਨ ਖਿਡਾਰੀਆਂ ਨੂੰ 20 ਦਿਨ ਦਾ ਬ੍ਰੇਕ ਦਿੱਤਾ ਜਾਣਾ ਸੀ। ਕਪਤਾਨ ਵਿਰਾਟ ਕੋਹਲੀ ਨੇ ਬ੍ਰੇਕ ਨੂੰ ਠੀਕ ਮੰਨਿਆ ਸੀ ਅਤੇ ਕਿਹਾ ਸੀ ਕਿ ਇਸ ਨਾਲ ਖਿਡਾਰੀ ਤਾਜ਼ਾ ਹੋ ਜਾਣਗੇ। 

ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ

PunjabKesari
ਇੰਗਲੈਂਡ ਨੂੰ ਭਾਰਤ ਨੇ ਘਰ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ 3-1 ਨਾਲ ਹਰਾਇਆ ਸੀ। ਹਾਲ ਹੀ 'ਚ ਟੀਮ ਨੂੰ ਘਰ ਵਿਚ ਨਿਊਜ਼ੀਲੈਂਡ ਵਿਰੁੱਧ 2 ਮੈਚਾਂ ਦੀ ਸੀਰੀਜ਼ 'ਚ 0-1 ਨਾਲ ਹਾਰ ਮਿਲੀ। ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ ਪਰ ਉਸ 'ਚ ਨਿਊਜ਼ੀਲੈਂਡ ਹਾਵੀ ਸੀ। ਅਜਿਹੇ ਵਿਚ ਸੀਰੀਜ਼ ਜਿੱਤਣਾ ਇੰਗਲੈਂਡ ਦੇ ਲਈ ਆਸਾਨ ਨਹੀਂ ਹੋਵੇਗਾ। ਆਖਰੀ ਵਾਰ ਟੀਮ ਨੇ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿਚ ਇੰਗਲੈਂਡ 'ਚ ਟੈਸਟ ਸੀਰੀਜ਼ ਜਿੱਤੀ ਸੀ। 

PunjabKesari
ਭਾਰਤ ਬਨਾਮ ਇੰਗਲੈਂਡ ਦਾ ਸ਼ਡਿਊਲ
4 ਤੋਂ 8 ਅਗਸਤ- ਪਹਿਲਾ ਟੈਸਟ
12 ਤੋਂ 16 ਅਗਸਤ- ਦੂਜਾ ਟੈਸਟ
25 ਤੋਂ 29 ਅਗਸਤ- ਤੀਜਾ ਟੈਸਟ
2 ਤੋਂ 6 ਸਤੰਬਰ- ਚੌਥਾ ਟੈਸਟ
10 ਤੋਂ 14 ਸਤੰਬਰ- ਪੰਜਵਾਂ ਟੈਸਟ

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਭਾਰਤ ਨੂੰ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ 6ਵੇਂ ਅਤੇ ਆਖਰੀ ਦਿਨ ਬੁੱਧਵਾਰ ਨੂੰ ਦੂਜੀ ਪਾਰੀ ’ਚ 170 ਦੌੜਾਂ ’ਤੇ ਸਮੇਟ ਦਿੱਤਾ, ਜਿਸ ਨਾਲ ਉਸ ਨੂੰ ਵਿਸ਼ਵ ਟੈਸਟ ਚੈਂਪੀਅਨ ਬਣਨ ਲਈ 139 ਦੌੜਾਂ ਦਾ ਟੀਚਾ ਮਿਲਿਆ। ਇਸ ਟੀਚੇ ਨੂੰ ਉਸ ਨੇ 45.5 ਓਵਰਾਂ ’ਚ 2 ਵਿਕਟਾਂ ’ਤੇ 140 ਦੌੜਾਂ ਬਣਾ ਕੇ ਪਹਿਲਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News