IPL 2023 ਖਿਤਾਬ ਜਿੱਤਣ ਮਗਰੋਂ CSK ਟਰਾਫੀ ਲੈ ਕੇ ਪੁੱਜੀ ਤਿਰੂਪਤੀ ਬਾਲਾਜੀ ਦੀ ਸ਼ਰਨ ''ਚ, ਕੀਤੀ ਗਈ ਪੂਜਾ
Wednesday, May 31, 2023 - 02:32 PM (IST)

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਮਹਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਨੂੰ ਆਈ. ਪੀ. ਐੱਲ 2023 ਚੈਂਪੀਅਨ ਬਣੀ। ਚੇਨਈ ਨੇ ਫਾਈਨਲ ਵਿਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ।
ਇਸ ਤੋਂ ਬਾਅਦ CSK ਮੈਨੇਜਮੈਂਟ ਟਰਾਫੀ ਲੈ ਕੇ ਚੇਨਈ ਦੇ ਤਿਰੂਪਤੀ ਬਾਲਾਜੀ ਮੰਦਰ ਪਹੁੰਚੀ ਤੇ ਉੱਥੇ ਵਿਸ਼ੇਸ਼ ਪੂਜਾ ਦਾ ਆਯੋਜਨ ਕੀਤਾ। ਇਸ ਪੂਜਾ ਵਿੱਚ ਸੀ. ਐੱਸ. ਕੇ. ਦੇ ਕਿਸੇ ਵੀ ਖਿਡਾਰੀ ਨੇ ਹਿੱਸਾ ਨਹੀਂ ਲਿਆ। ਪਰ ਟੀਮ ਦੇ ਮਾਲਕ ਐੱਨ ਸ਼੍ਰੀਨਿਵਾਸਨ ਉੱਥੇ ਮੌਜੂਦ ਸਨ ਅਤੇ ਇਸ ਪੂਜਾ ਅਰਚਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਟਰਾਫੀ ਨੂੰ ਮੰਦਰ ਲੈ ਕੇ ਜਾਣਾ ਸੀਐਸਕੇ ਦੀ ਰਵਾਇਤ ਰਹੀ ਹੈ।
Reason why CSK is the greatest franchise pic.twitter.com/NBoDUioZis
— Div🦁| Dube Stan (@div_yumm) May 30, 2023
ਇਹ ਵੀ ਪੜ੍ਹੋ : ਗੰਗਾ 'ਚ ਬਿਨਾਂ ਮੈਡਲ ਵਹਾਏ ਵਾਪਸ ਪਰਤੇ ਪਹਿਲਵਾਨ, ਸਰਕਾਰ ਨੂੰ ਦਿੱਤਾ ਪੰਜ ਦਿਨਾਂ ਦਾ ਸਮਾਂ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ IPL 2023 ਦਾ ਫਾਈਨਲ ਮੈਚ ਮੀਂਹ ਕਾਰਨ ਰਿਜ਼ਰਵ ਡੇਅ 'ਤੇ ਖੇਡਿਆ ਗਿਆ ਸੀ। ਮੀਂਹ ਨੇ ਰਿਜ਼ਰਵ ਡੇਅ 'ਤੇ ਵੀ ਖੇਡ ਨੂੰ ਪ੍ਰਭਾਵਿਤ ਕੀਤਾ ਅਤੇ ਸੀ. ਐੱਸ. ਕੇ. ਨੂੰ 15 ਓਵਰਾਂ ਵਿਚ 171 ਦੌੜਾ ਦਾ ਟੀਚਾ ਦਿੱਤਾ ਗਿਆ ਸੀ, ਜੋ ਉਸ ਨੇ ਆਖਰੀ ਗੇਂਦ 'ਤੇ ਪੰਜ ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ।
ਜ਼ਿਕਰਯੋਗ ਹੈ ਕਿ CSK ਨੇ ਫਾਈਨਲ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈ ਸੁਦਰਸ਼ਨ (96) ਦੀ ਹਮਲਾਵਰ ਪਾਰੀ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਇਸ ਤੋਂ ਬਾਅਦ ਚੇਨਈ ਦੀ ਪਾਰੀ ਦੀ ਪਹਿਲੀ ਗੇਂਦ 'ਤੇ ਅਜਿਹਾ ਹੋਇਆ ਕਿ ਮੀਂਹ ਕਾਰਨ ਖੇਡ ਰੋਕ ਦਿੱਤੀ ਗਈ।
ਇਹ ਵੀ ਪੜ੍ਹੋ : ਲੱਗੇ 12 ਸੈਂਕੜੇ, 1124 ਛੱਕੇ... IPL 2023 'ਚ ਬਣੇ ਕਈ ਰਿਕਾਰਡ, ਆਓ ਪਾਉਂਦੇ ਹਾਂ ਇਕ ਝਾਤ
ਮੀਂਹ ਤੋਂ ਬਾਅਦ ਜਦੋਂ ਖੇਡ ਮੁੜ ਸ਼ੁਰੂ ਹੋਈ ਤਾਂ ਸੀ. ਐੱਸ. ਕੇ. ਨੂੰ 15 ਓਵਰਾਂ ਵਿਚ 171 ਦੌੜਾਂ ਦਾ ਟੀਚਾ ਮਿਲਿਆ। ਬੱਲੇਬਾਜ਼ਾਂ ਦੇ ਜ਼ੋਰਦਾਰ ਪ੍ਰਦਰਸ਼ਨ 'ਤੇ ਸੀ. ਐੱਸ. ਕੇ. ਨੇ ਆਖਰੀ ਗੇਂਦ 'ਤੇ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ ਅਤੇ ਪੰਜਵੀਂ ਵਾਰ ਖਿਤਾਬ ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਬਰਾਬਰੀ ਕਰ ਲਈ।
ਇੰਡੀਆ ਸੀਮੈਂਟ ਦੇ ਉਪ ਪ੍ਰਧਾਨ ਤੇ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐੱਨ ਸ਼੍ਰੀਨਿਵਾਸਨ ਨੇ ਮੰਗਲਵਾਰ ਨੂੰ ਕਿਹਾ, 'ਐੱਮਐੱਸ ਧੋਨੀ ਸ਼ਾਨਦਾਰ ਕਪਤਾਨ ਹੈ। ਤੁਸੀਂ ਚਮਤਕਾਰ ਕਰ ਸਕਦੇ ਹੋ। ਸਿਰਫ਼ ਤੁਸੀਂ ਹੀ ਇਹ ਕਰ ਸਕਦੇ ਹੋ। ਸਾਨੂੰ ਖਿਡਾਰੀਆਂ ਅਤੇ ਟੀਮ 'ਤੇ ਮਾਣ ਹੈ। ਇਸ ਸੀਜ਼ਨ ਨੇ ਦਿਖਾਇਆ ਕਿ ਪ੍ਰਸ਼ੰਸਕ ਮਹਿੰਦਰ ਸਿੰਘ ਧੋਨੀ ਨੂੰ ਕਿੰਨਾ ਪਿਆਰ ਕਰਦੇ ਹਨ। ਅਸੀਂ ਵੀ ਧੋਨੀ ਨੂੰ ਬਹੁਤ ਪਿਆਰ ਕਰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।