ਸੀਰੀਜ਼ ਜਿੱਤਣ ਤੋਂ ਬਾਅਦ ਵੀ ਕਪਤਾਨ ਵਿਰਾਟ ਕੋਹਲੀ ਨੂੰ ਹੈ ਟੈਂਸ਼ਨ, ਇਹ ਹੈ ਵਜ੍ਹਾ

Sunday, Jul 09, 2017 - 02:17 PM (IST)

ਨਵੀਂ ਦਿੱਲੀ— ਵਨਡੇ ਸੀਰੀਜ਼ ਵਿੱਚ ਜਿੱਤ ਹਾਸਲ ਕਰਨ ਦੇ ਬਾਅਦ ਵੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਚਿੰਤਾ ਵਿੱਚ ਡੁੱਬੇ ਹੋਏ ਹਨ। ਕੋਹਲੀ ਦੀ ਇਹ ਚਿੰਤਾ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਇੱਕੋਂ-ਇੱਕ ਟੀ-20 ਮੈਚ ਨੂੰ ਲੈ ਕੇ ਹੈ। ਵੈਸਟਇੰਡੀਜ ਦੀ ਟੀਮ ਹੀ ਉਹ ਟੀਮ ਸੀ ਜਿਨ੍ਹੇ ਭਾਰਤੀ ਟੀਮ ਨੂੰ 2016 ਟੀ-20 ਵਰਲਡ ਕਪ ਤੋਂ ਬਾਹਰ ਕੀਤਾ ਸੀ।
ਇਹ ਵੀ ਹੈ ਕੋਹਲੀ ਦੇ ਡਰ ਦੀ ਵਜ੍ਹਾ
ਕੋਹਲੀ ਦੀ ਚਿੰਤਾ ਵੈਸਟਇੰਡੀਜ਼ ਖਿਲਾਫ ਭਾਰਤੀ ਟੀਮ ਦੇ ਟੀ-20 ਰਿਕਾਰਡ ਨੂੰ ਲੈ ਕੇ ਵੀ ਹੈ। ਕਿਉਂਕਿ ਇਸ ਮਾਮਲੇ ਵਿੱਚ ਕੈਰਬੀਆਈ ਟੀਮ ਭਾਰਤ ਉੱਤੇ ਭਾਰੀ ਸਾਬਤ ਹੋਈ ਹੈ। ਇਨ੍ਹਾਂ ਦੋਨਾਂ ਟੀਮਾਂ ਵਿੱਚ 7 ਟੀ-20 ਮੈਚ ਖੇਡੇ ਗਏ ਹਨ। ਜਿਸ ਵਿਚੋਂ ਸਿਰਫ 2 ਵਾਰ ਹੀ ਭਾਰਤੀ ਟੀਮ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ। ਉਥੇ ਹੀ ਵੈਸਟਇੰਡੀਜ਼ ਨੇ ਭਾਰਤ ਨੂੰ 4 ਮੈਚਾਂ ਵਿੱਚ ਮਾਤ ਦਿੱਤੀ ਹੈ ਤਾਂ ਇੱਕ ਮੈਚ ਬਿਨਾਂ ਨਤੀਜੇ ਦੇ ਖ਼ਤਮ ਹੋ ਗਿਆ ਸੀ।
ਇਹ ਵੀ ਵਧਾ ਰਹੇ ਹਨ ਕੋਹਲੀ ਦੀਆਂ ਮੁਸ਼ਕਲਾਂ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਮੁਸ਼ਕਲਾਂ ਇੰਡੀਜ਼ ਦੇ ਕ੍ਰਿਕਟ ਬੋਰਡ ਨੇ ਵੀ ਵਧਾ ਦਿੱਤੀ ਹੈ। ਕਿਉਂਕਿ ਇਕੋਂ-ਇਕ ਟੀ-20 ਮੈਚ ਲਈ ਚੁਣੀ ਗਈ ਟੀਮ ਵਿੱਚ ਕਰਿਸ ਗੇਲ, ਕਿਰੋਨ ਪੋਲਾਰਡ, ਸੈਮੁਅਲ ਬਦਰੀ, ਸੁਨੀਲ ਨਰਾਇਣ, ਕਾਰਲੋਸ ਬਰੈਥਵੇਟ ਅਤੇ ਮਾਰਲੋਨ ਸੈਮੁਅਲਸ ਦੀ ਵਾਪਸੀ ਹੋਈ ਹੈ। ਗੇਲ ਅਤੇ ਪੋਲਾਰਡ ਆਪਣੇ ਬੱਲੇ ਦੇ ਦਮ ਉੱਤੇ ਕਿਸੇ ਵੀ ਟੀਮ ਨੂੰ ਪਸਤ ਕਰਨ ਦਾ ਦਮ ਰੱਖਦੇ ਹਨ ਤਾਂ ਉਥੇ ਹੀ ਨਰਾਇਣ ਅਤੇ ਬਦਰੀ ਟੀ-20 ਦੇ ਸਪੈਸ਼ਲਿਸਟ ਗੇਂਦਬਾਜ਼ ਮੰਨੇ ਜਾਂਦੇ ਹਨ। ਇਹ ਸਾਰੇ ਖਿਡਾਰੀ ਆਪਣੇ ਦਮ ਉੱਤੇ ਕਿਸੇ ਵੀ ਮੋੜ ਉੱਤੇ ਮੈਚ ਦਾ ਰੁੱਖ ਪਲਟਣ ਦਾ ਹੁਨਰ ਰੱਖਦੇ ਹਨ।


Related News