ਜਿੱਤ ਤੋਂ ਬਾਅਦ ਬਾਬਰ ਨੇ ਦਿੱਤਾ ਬਿਆਨ, ਮੇਰਾ ਟੀਚਾ ਵਰਲਡ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਨਾ

Thursday, Jun 27, 2019 - 12:31 PM (IST)

ਜਿੱਤ ਤੋਂ ਬਾਅਦ ਬਾਬਰ ਨੇ ਦਿੱਤਾ ਬਿਆਨ, ਮੇਰਾ ਟੀਚਾ ਵਰਲਡ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਨਾ

ਬਰਮਿੰਘਮ : ਬਾਬਰ ਆਜ਼ਮ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਖਿਲਾਫ ਜਿੱਤ ਤੋਂ ਬਾਅਦ ਕਿਹਾ ਕਿ ਪਾਕਿਸਤਾਨ ਨੂੰ ਯਕੀਨ ਹੈ ਕਿ ਉਹ ਬਾਕੀ ਬਚੇ ਮੈਚ ਜਿੱਤ ਕੇ ਵਰਲਡ ਕੱਪ ਸੈਮੀਫਾਈਨਲ ਵਿਚ ਜਗ੍ਹਾ ਬਣਾ ਸਕਦੇ ਹਨ। ਆਜ਼ਮ ਨੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਨਿਊਜ਼ੀਲੈਂਡ ਦੀਆਂ 238 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ 4 ਵਿਕਟਾਂ 'ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵਰਲਡ ਕੱਪ ਵਿਚ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਆਪਣੇ ਪਹਿਲੇ 5 ਵਿਚੋਂ 3 ਮੈਚ ਗੁਆਏ ਅਤੇ ਸਿਰਫ ਇੰਗਲੈਂਡ ਖਿਲਾਫ ਜਿੱਤ ਦਰਜ ਕਰ ਸਕੀ ਸੀ ਜਦਕਿ ਇਕ ਮੈਚ ਮੀਂਹ ਦੇ ਭੇਟ ਚੜਿਆ। ਪਾਕਿਸਤਾਨ ਨੇ ਹਾਲਾਂਕਿ ਐਤਵਾਰ ਨੂੰ ਲਾਡਸ ਵਿਚ ਦੱਖਣੀ ਅਫਰੀਕਾ ਅਤੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਹਰਾ ਕੇ ਵਾਪਸੀ ਕੀਤੀ। ਸਰਫਰਾਜ਼ ਅਹਿਮਦ ਦੀ ਟੀਮ ਨੂੰ ਅਗਲੇ ਮੈਚ ਵਿਚ ਸ਼ਨੀਵਾਰ ਨੂੰ ਅਫਗਾਨਿਸਤਾਨ ਨਾਲ ਭਿੜਨਾ ਹੈ ਜਦਕਿ ਟੀਮ ਆਪਣਾ ਆਖਰੀ ਲੀਗ ਮੈਚ ਬੰਗਲਾਦੇਸ਼ ਖਿਲਾਫ ਖੇਡੇਗਾ।

PunjabKesari

ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾਉਣ ਵਾਲੇ ਬਾਬਰ ਨੇ ਕਿਹਾ, ''ਮਨੋਬਲ ਜ਼ਰੂਰੀ ਹੈ। ਸਾਨੂੰ ਭਰੋਸਾ ਹੈ ਕਿ ਅਸੀਂ ਆਪਣੇ ਅਗਲੇ 2 ਮੈਚ ਜਿੱਤ ਸਕਦੇ ਹਾਂ ਅਤੇ ਫਿਰ ਅੱਗੇ ਦੇ ਬਾਰੇ ਸੋਚਾਂਗੇ। ਜਦੋਂ ਅਸੀਂ ਮੈਚ ਨਹੀਂ ਜਿੱਤ ਰਹੇ ਸੀ ਤਦ ਅਸੀਂ ਇਕ ਦੂਜੇ ਨਾਲ ਗੱਲ ਕੀਤੀ ਅਤੇ ਸਾਨੂੰ ਭਰੋਸਾ ਸੀ ਕਿ ਅਸੀਂ ਅਜਿਹਾ ਕਰ ਸਕਦੇ ਹਾਂ ਅਤੇ ਹੁਣ ਸਾਡਾ ਧਿਆਨ ਅਗਲੇ ਮੈਚ 'ਤੇ ਹੈ। ਮੇਰਾ ਕੰਮ ਪਾਰੀ ਦੇ ਆਖਰ ਤੱਕ ਬੱਲੇਬਾਜ਼ੀ ਕਰਨਾ ਹੈ। ਮੈਨੂੰ ਪਾਰੀ ਦੇ ਆਖਰ ਤੱਕ ਬੱਲੇਬਾਜ਼ੀ ਕਰਨ ਦੀ ਭੂਮਿਕਾ ਦਿੱਤੀ ਗਈ ਹੈ ਅਤੇ ਹੋਰ ਖਿਡਾਰੀਆਂ ਨੂੰ ਮੇਰੇ ਨਾਲ ਬੱਲੇਬਾਜ਼ੀ ਕਰਨੀ ਹੋਵੇਗੀ। ਮੇਰਾ ਟੀਚਾ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਨਾ ਹੈ।''


Related News