ਮੈਚ ਹਾਰਨ ਤੋਂ ਬਾਅਦ ਅਫਗਾਨੀ ਕਪਤਾਨ ਨੇ ਦਿੱਤਾ ਵੱਡਾ ਬਿਆਨ
Sunday, Jun 23, 2019 - 12:20 AM (IST)

ਸਾਊਥੰਪਟਨ— ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਲੀਗ ਮੈਚ 'ਚ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਤੋਂ ਬਾਅਦ ਅਫਗਾਨੀ ਟੀਮ ਦੇ ਕਪਤਾਨ ਗੁਲਬਦੀਨ ਨਾਇਬ ਨੇ ਕਿਹਾ ਕਿ ਟੀਚਾ ਵੱਡਾ ਨਹੀਂ ਸੀ ਪਰ ਜਿੱਤਣ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਬੱਲੇਬਾਜ਼ ਦੀ ਜ਼ਰੂਰਤ ਸੀ ਜੋ ਕਰੀਬ 80 ਦੌੜਾਂ ਬਣਾ ਸਕੇ। ਹਾਲਾਂਕਿ ਉਨ੍ਹਾਂ ਨੇ ਗੇਂਦਬਾਜ਼ਾਂ ਦੀ ਸ਼ਲਾਘਾ ਵੀ ਕੀਤੀ ਤੇ ਨਾਲ ਹੀ ਟੀਮ ਦੇ ਪ੍ਰਦਰਸ਼ਨ 'ਤੇ ਖੁਸ਼ੀ ਵੀ ਵਿਅਕਤ ਕੀਤੀ।
ਮੈਚ ਖਤਮ ਹੋਣ ਤੋਂ ਬਾਅਦ ਨਾਇਬ ਨੇ ਕਿਹਾ ਕਿ ਪਹਿਲੀ ਪਾਰੀ ਬਹੁਤ ਵਧੀਆ ਖੇਡੀ। ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਾਨੂੰ ਪਤਾ ਸੀ ਕਿ ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਡੈੱਥ ਓਵਰਾਂ (ਆਖਰੀ 2-3 ਓਵਰ) 'ਚ ਸੁਪਰ ਗੇਂਦਬਾਜ਼ੀ ਕਰਦੇ ਹਨ। ਸਪਿਨਰਾਂ ਨੇ ਯੋਜਨਾ ਦੇ ਹਿਸਾਬ ਨਾਲ ਗੇਂਦਬਾਜ਼ੀ ਕੀਤੀ। ਰਾਸ਼ਿਦ, ਮੁਜੀਬ, ਰਹਮਤ ਅਦਿ ਸਾਰਿਆਂ ਨੇ ਵਧੀਆ ਗੇਂਦਬਾਜ਼ੀ ਕੀਤੀ। ਆਖਰ 'ਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਇਕ ਵੱਡਾ ਮੈਚ ਸੀ। ਟੀਚਾ ਵੱਡਾ ਨਹੀਂ ਸੀ ਪਰ ਸਾਨੂੰ ਇਸ ਤਰ੍ਹਾਂ ਦਾ ਬੱਲੇਬਾਜ਼ ਚਾਹੀਦਾ ਸੀ ਜੋ 80 ਦੌੜਾਂ ਬਣਾ ਸਕਦਾ। 30 ਦੌੜਾਂ ਜ਼ਿਆਦਾ ਨਹੀਂ ਹਨ। ਅਸੀਂ ਪਹਿਲੇ ਹਾਫ 'ਚ ਵਧੀਆ ਖੇਡ ਨਹੀਂ ਖੇਡਿਆ ਪਰ ਦੂਜੇ ਹਾਫ 'ਚ ਅਸੀਂ ਵਧੀਆ ਪ੍ਰਦਰਸ਼ਨ ਕੀਤਾ।