ਧੋਨੀ ਦੀ ਹਾਰ ਤੋਂ ਬਾਅਦ ਛੋਟੇ ਫੈਨਸ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)

Monday, May 13, 2019 - 09:45 PM (IST)

ਧੋਨੀ ਦੀ ਹਾਰ ਤੋਂ ਬਾਅਦ ਛੋਟੇ ਫੈਨਸ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)

ਸਪੋਰਟਸ ਡੈੱਕਸ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੀਜ਼ਨ-12 ਦੇ ਫਾਈਨਲ ਮੈਚ 'ਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰਕਿੰਗਜ਼ ਨੂੰ ਇਕ ਦੌੜ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜਿੱਥੇ ਇਕ ਪਾਸੇ ਮੁੰਬਈ ਇੰਡੀਅਨਜ਼ ਦੇ ਫੈਨਸ ਜਿੱਤ ਦੀ ਖੁਸ਼ੀ ਮਨਾ ਰਹੇ ਸਨ ਤਾਂ ਦੂਸਰੇ ਪਾਸੇ ਧੋਨੀ ਦੇ ਫੈਨਸ ਇਸ ਹਾਰ ਤੋਂ ਬਹੁਤ ਦੁਖੀ ਦਿਖੇ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਧੋਨੀ ਦੇ ਛੋਟੇ ਫੈਨਸ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੋਇਆ।
ਸੋਸ਼ਲ ਸਾਈਟ ਟਵਿਟਰ 'ਤੇ ਕਈ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਦੇ ਫਾਈਨਲ 'ਚ ਹਾਰਨ ਤੋਂ ਬਾਅਦ ਬੱਚਿਆਂ ਦੇ ਰੀਏਕਸ਼ਨ ਨੂੰ ਕੈਮਰੇ 'ਚ ਕੈਦ ਕੀਤਾ ਗਿਆ ਹੈ ਤੇ ਉਹ ਰੋਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਕਿ ਫਾਈਨਲ 'ਚ ਹਾਰਨ ਦਾ ਦੁੱਖ ਧੋਨੀ ਤੋਂ ਜ਼ਿਆਦਾ ਉਸਦੇ ਫੈਨਸ ਨੂੰ ਹੈ। ਦੇਖੋਂ ਵੀਡੀਓ—


ਜ਼ਿਕਰਯੋਗ ਹੈ ਕਿ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ 'ਤੇ 149 ਦੌੜਾਂ ਬਣਾਉਂਦੇ ਹੋਏ ਵਿਰੋਧੀ ਟੀਮ ਨੂੰ 150 ਦੌੜਾਂ ਦਾ ਟੀਚਾ ਦਿੱਤਾ ਪਰ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ 'ਤੇ 148 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


author

Gurdeep Singh

Content Editor

Related News