ਹਾਈਕੋਰਟ ਦੇ ਫੈਸਲੇ ਤੋਂ ਬਾਅਦ AAI ਪ੍ਰਧਾਨ ਰਾਵ ਨੇ ਦਿੱਤਾ ਅਸਤੀਫਾ
Wednesday, May 01, 2019 - 09:48 PM (IST)

ਕੋਲਕਾਤਾ/ਨਵੀਂ ਦਿੱਲੀ— ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਦੇ ਪ੍ਰਧਾਨ ਬੀ. ਵੀ. ਪੀ. ਰਾਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੁਪਰੀਮ ਕੋਰਟ ਦੇ ਦਿੱਲੀ ਹਾਈਕੋਰਟ ਵਲੋਂ ਨਿਯੁਕਤ ਪ੍ਰਸ਼ਾਸਕ ਐੱਸ. ਵਾਈ. ਕੁਰੈਸ਼ੀ ਦੇ ਏ. ਏ. ਆਈ. ਦੇ ਸੰਸ਼ੋਧਿਤ ਸੰਵਿਧਾਨ ਨੂੰ ਰੱਦ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ।
ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਅਜੇ ਰਸਤੋਗੀ ਦੀ ਬੈਂਚ ਨੇ ਬੁੱਧਵਾਰ ਹੁਕਮ ਦਿੱਤਾ ਕਿ 4 ਹਫਤਿਆਂ ਦੇ ਅੰਦਰ ਭਾਰਤੀ ਤੀਰਅੰਦਾਜ਼ੀ ਸੰਘ ਦੀ ਨਵੀਂ ਚੋਣ ਕਰਾਈ ਜਾਵੇ। ਇਸ ਨਵੇਂ ਫੈਸਲੇ ਦਾ ਮਤਲਬ ਹੈ ਕਿ 10 ਜੂਨ ਤੋਂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਤੀਰਅੰਦਾਜ਼ਾਂ ਦੇ ਨਾਲ ਨਵਾਂ ਪ੍ਰਸ਼ਾਸਨਿਕ ਢਾਂਚਾ ਹੋਵੇਗਾ।