IPL 2019 : ਹਾਰ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਨੇ ਦਿੱਤਾ ਵੱਡਾ ਬਿਆਨ

Thursday, Apr 18, 2019 - 11:56 PM (IST)

IPL 2019 : ਹਾਰ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਨੇ ਦਿੱਤਾ ਵੱਡਾ ਬਿਆਨ

ਜਲੰਧਰ— ਮੁੰਬਈ ਦੇ ਹੱਥੋਂ 40 ਦੌੜਾਂ ਨਾਲ ਸ਼ਰਮਨਾਕ ਹਾਰ ਮਿਲਣ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਦੁਖੀ ਦਿਖੇ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਘਰੇਲੂ ਮੈਦਾਨ 'ਤੇ ਜਿੱਤਣਾ ਮਹੱਤਵਪੂਰਨ ਹੋਣਾ ਸੀ। ਖਾਸ ਤੌਰ 'ਤੇ ਇਸ ਤਰ੍ਹਾਂ ਦੀ ਵਿਕਟ 'ਤੇ। ਅਸੀਂ ਟਾਸ ਵੀ ਹਾਰ ਗਏ। ਮੁੰਬਈ ਨੇ ਸਾਨੂੰ ਕ੍ਰਿਕਟ ਦੇ 3 ਵਿਭਾਗਾਂ 'ਚ ਹਰਾਇਆ। ਮੁੰਬਈ ਨੂੰ ਇਸ ਜਿੱਤ ਦਾ ਸਿਹਰਾ ਜਾਂਦਾ ਹੈ। ਅਸੀਂ ਇੱਥੇ ਨੈੱਟ 'ਤੇ ਅਭਿਆਸ ਕਰਦੇ ਰਹੇ ਹਾਂ, ਇੱਥੇ ਵਿਕਟ ਹੌਲੀ ਰਹੀ ਹੈ ਪਰ ਜਦੋਂ ਇੱਥੇ ਆਉਂਦੇ ਹਾਂ ਤਾਂ ਹਾਲਾਤ ਹੋਰ ਹੋ ਜਾਂਦੇ ਹਨ।
ਸ਼੍ਰੇਅਸ ਨੇ ਕਿਹਾ ਕਿ ਅਸੀਂ ਦਿੱਲੀ ਤੋਂ ਬਾਹਰ ਹੋਏ ਮੈਚਾਂ 'ਚ ਜ਼ਿਆਦਾ ਸਕੋਰ ਦਾ ਪਿੱਛਾ ਕੀਤਾ ਸੀ। ਇਸ ਮੈਦਾਨ 'ਤੇ ਵੀ ਅਸੀਂ ਕੁਝ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਇਸ ਵਿਕਟ 'ਤੇ 20 ਦੌੜਾਂ ਜ਼ਿਆਦਾ ਦਿੱਤੀਆਂ ਹਨ। ਇੱਥੇ ਤਕ ਡੈੱਥ ਓਵਰਾਂ ਦਾ ਸਵਾਲ ਸੀ ਤਾਂ ਇਸ ਸਾਡੇ ਲਈ ਵਧੀਆ ਨਹੀਂ ਗਿਆ। ਦੂਸਰੀ ਪਾਰੀ 'ਚ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੁੰਦਾ ਹੈ। ਗੇਂਦ ਰੁੱਕ ਕੇ ਆਉਂਦੀ ਰਹੀ। ਨਵੇਂ ਬੱਲੇਬਾਜ਼ਾਂ ਦੇ ਲਈ ਇਹ ਮੁਸ਼ਕਿਲ ਸੀ। ਆਖਰੀ 3 ਓਵਰਾਂ ਨੇ ਖੇਡ ਬਦਲ ਦਿੱਤਾ।


author

Gurdeep Singh

Content Editor

Related News