ਰਹਾਣੇ ਤੋਂ ਬਾਅਦ ਇਹ ਖਿਡਾਰੀ ਹੋਣਾ ਚਾਹੀਦਾ KKR ਟੀਮ ਦਾ ਕਪਤਾਨ : ਸੁਰੇਸ਼ ਰੈਨਾ

Monday, Sep 07, 2026 - 02:10 PM (IST)

ਰਹਾਣੇ ਤੋਂ ਬਾਅਦ ਇਹ ਖਿਡਾਰੀ ਹੋਣਾ ਚਾਹੀਦਾ KKR ਟੀਮ ਦਾ ਕਪਤਾਨ : ਸੁਰੇਸ਼ ਰੈਨਾ

ਸਪੋਰਟਸ ਡੈਸਕ : ਕੋਲਕਾਤਾ ਨਾਇਟ ਰਾਇਡਰਸ ਦਾ ਕਪਤਾਨ ਕਿਸ ਨੂੰ ਬਣਨਾ ਚਾਹੀਦਾ ਹੈ । ਅਜਿੰਕਯ ਰਹਾਣੇ ਰਿਟਾਇਰਮੈਂਟ ਲੈ ਚੁੱਕੇ ਹਨ । ਅਜਿਹੇ ਵਿੱਚ ਸਵਾਲ ਹੈ ਕਿ ਆਈ.ਪੀ.ਐਲ, 2027 ਵਿੱਚ ਕੇ.ਕੇ.ਆਰ. ਦੀ ਕਪਤਾਨੀ ਕੌਣ ਕਰੇਗਾ ? ਆਂਦਰੇ ਰਸੇਲ ਨੇ 2026 ਸੀਜ਼ਨ ਤੋਂ ਪਹਿਲਾ ਹੀ ਆਈ.ਪੀ.ਐਲ, ਤੋਂ ਰਿਟਾਇਰਮੈਂਟ ਲੈ ਲਈ ਸੀ । ਆਈ.ਪੀ.ਐਲ 2027 ਤੋਂ ਪਹਿਲਾ ਹਾਰਦਿਕ ਪੰਡਯਾ ਦੇ ਟ੍ਰੇਡ ਦੀਆਂ ਖਬਰਾਂ ਕਾਫੀ ਚਰਚਾਂ ਵਿੱਚ ਰਹੀਆਂ, ਪਰ ਹੁਣ ਰਿੰਕੂ ਸਿੰਘ ਨੂੰ ਕਪਤਾਨ ਬਣਾਉਣ ਦੀ ਮੰਗ ਤੇਜ਼ ਹੋ ਰਹੀ ਹੈ । ਸੁਰੇਸ਼ ਰੈਨਾ ਦਾ ਕਹਿਣ ਹੈ ਕਿ ਕੋਲਕਾਤਾ ਟੀਮ ਨੂੰ ਰਿੰਕੂ ਸਿੰਘ ਵਿੱਚ ਭਰੋਸਾ ਦਿਖਾ ਕੇ ਉਸ ਨੂੰ ਕਪਤਾਨ ਬਣਾ ਦੇਣਾ ਚਾਹੀਦਾ ਹੈ ।

ਰਿੰਕੂ ਸਿੰਘ ਦੀ ਕਪਤਾਨੀ ਵਿੱਚ ਮੇਰਠ ਮੇਵਰਿਕਸ ਨੇ ਯੂ.ਪੀ ਟੀ-20 ਲੀਗ 2026 ਦਾ ਖਿਤਾਬ ਆਪਣੇ ਨਾਂ ਕੀਤਾ ਹੈ । ਉਸ ਨੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਦੇ ਲਈ ਭਾਰਤੀ ਟੀਮ ਵਿੱਚ ਮੌਕਾ ਨਹੀਂ ਮਿਲਿਆ ਹੈ । ਰਿੰਕੂ, ਪੂਰੇ ਟੂਰਨਾਮੈਂਟ ਵਿੱਚ ਮੇਰਠ ਦੇ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ । ਇਸ ਦੇ ਬਾਵਜ਼ੂਦ ਉਸ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ।

ਰਿੰਕੂ ਨੂੰ ਬਣਾਓ ਕਪਤਾਨ
ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦਾ ਕਹਿਣਾ ਹੈ ਕਿ ਕੇ.ਕੇ.ਆਰ, ਨੂੰ ਇਕ ਕਪਤਾਨ ਦੀ ਭਾਲ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਟੀਮ ਨੂੰ ਆਪਣਾ ਕਪਤਾਨ ਮਿਲ ਗਿਆ ਹੈ । ਫ੍ਰੈਂਚਾਇਜ਼ੀ ਨੂੰ ਉਸ ਵਿੱਚ ਭਰੋਸਾ ਦਿਖਾਉਣਾ ਚਾਹੀਦਾ ਹੈਰ । ਉਸ ਨੂੰ ਕੁਝ ਮੈਚਾਂ ਦਾ ਸਮਾਂ ਦੇਣਾ ਚਾਹੀਦਾ ਹੈ । ਯੂ.ਪੀ. ਟੀ-20 ਲੀਗ 2026 ਦੇ ਫਾਇਨਲ ਵਿੱਚ ਰਿੰਕੂ ਸਿੰਘ ਨੇ ਸਿਰਫ 1 ਦੌੜ ਬਣਾਈ ਸੀ ਪਰ ਉਸ ਦੀ ਲੀਡਰਸ਼ਿੰਪ ਵਿੱਚ ਮੇਰਠ ਮੇਵਰਿਕਸ ਨੇ ਫਾਇਨਲ ਵਿੱਚ ਲਖਨਊ ਫੈਲਕੰਸ ਨਬੂੰ 94 ਦੌੜਾਂ ਨਾਲ ਹਰਾਇਆ ਸੀ । ਇਸ ਤੋਂ ਪਹਿਲਾ 2024 ਸੀਜ਼ਨ ਵਿੱਚ ਵੀ ਮੇਰਠ ਮੇਵਰਿਕਸ ਚੈਂਪੀਅਨ ਬਣ ਚੁੱਕੀ ਹੈ ।

ਸਿਰਫ ਕੇ.ਕੇ.ਆਰ, ਲਈ ਖੇਡੇ ਹੈ ਰਿੰਕੂ
ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ, ਰਿੰਕੂ ਸਿੰਘ ਸਿਰਫ਼ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਹੈ। ਉਸਨੇ ਆਪਣੇ 73 ਮੈਚਾਂ ਦੇ ਆਈਪੀਐਲ ਕਰੀਅਰ ਵਿੱਚ 1394 ਦੌੜਾਂ ਬਣਾਈਆਂ ਹਨ। ਰਿੰਕੂ ਜ਼ਿਆਦਾਤਰ ਹੇਠਲੇ-ਮੱਧ ਕ੍ਰਮ ਵਿੱਚ ਅਤੇ ਇੱਕ ਫਿਨਿਸ਼ਰ ਵਜੋਂ ਖੇਡਿਆ ਹੈ। ਆਈਪੀਐਲ 2026 ਵਿੱਚ, ਉਸਨੇ ਕੇਕੇਆਰ ਲਈ 11 ਪਾਰੀਆਂ ਵਿੱਚ 295 ਦੌੜਾਂ ਬਣਾਈਆਂ।

ਕੋਲਕਾਤਾ ਦੀ ਆਈਪੀਐਲ 2026 ਟੀਮ 'ਤੇ ਇੱਕ ਨਜ਼ਰ ਮਾਰੋ ਜਿਸ ਵਿੱਚ ਵਰੁਣ ਚੱਕਰਵਰਤੀ, ਟਿਮ ਸੀਫਰਟ, ਸੁਨੀਲ ਨਾਰਾਇਣ, ਰੋਵਮੈਨ ਪਾਵੇਲ ਅਤੇ ਮਨੀਸ਼ ਪਾਂਡੇ ਵਰਗੇ ਪ੍ਰਮੁੱਖ ਖਿਡਾਰੀ ਸ਼ਾਮਲ ਸਨ, ਪਰ ਕਪਤਾਨੀ ਅਜਿੰਕਿਆ ਰਹਾਣੇ ਨੇ ਸੰਭਾਲੀ। ਕਿਉਂਕਿ ਰਹਾਣੇ ਹੁਣ ਸੰਨਿਆਸ ਲੈ ਚੁੱਕੇ ਹਨ, ਮੌਜੂਦਾ ਖਿਡਾਰੀਆਂ ਵਿੱਚੋਂ ਸਿਰਫ ਪਾਵੇਲ ਕੋਲ ਕੁਝ ਅੰਤਰਰਾਸ਼ਟਰੀ ਕਪਤਾਨੀ ਦਾ ਤਜਰਬਾ ਹੈ, ਪਰ ਕੋਲਕਾਤਾ ਉਸਨੂੰ ਕਪਤਾਨੀ ਸੌਂਪਣ ਦੀ ਸੰਭਾਵਨਾ ਨਹੀਂ ਹੈ। ਰਿੰਕੂ ਸਿੰਘ ਅੱਠ ਸਾਲਾਂ ਤੋਂ ਕੇਕੇਆਰ ਨਾਲ ਹੈ ਅਤੇ ਖਿਡਾਰੀਆਂ ਅਤੇ ਟੀਮ ਪ੍ਰਬੰਧਨ ਤੋਂ ਚੰਗੀ ਤਰ੍ਹਾਂ ਜਾਣੂ ਹੈ, ਇਸ ਲਈ ਉਸਨੂੰ ਕਪਤਾਨੀ ਸੌਂਪਣਾ ਗਲਤ ਫੈਸਲਾ ਨਹੀਂ ਹੋਵੇਗਾ।


author

SATPAL

Content Editor

Related News