ਮੈਕਸਵੇਲ ਤੋਂ ਬਾਅਦ ਹੁਣ ਇਹ ਆਸਟਰੇਲੀਆਈ ਖਿਡਾਰੀ ਹੋਇਆ ਦਿਮਾਗੀ ਬਿਮਾਰੀ ਦਾ ਸ਼ਿਕਾਰ

11/10/2019 12:33:52 PM

ਸਪੋਰਟਸ ਡੈਸਕ— ਹਾਲ ਹੀ 'ਚ ਆਸਟਰੇਲੀਆਈ ਖਿਡਾਰੀ ਗਲੇਨ ਮੈਕਸਵੇਲ ਨੇ ਮਾਨਸਿਕ ਤਣਾਅ ਦੇ ਚੱਲਦੇ ਕ੍ਰਿਕਟ ਤੋਂ ਬ੍ਰੇਕ ਲਈ ਸੀ ਹੁਣ ਇਕ ਹੋਰ ਕੰਗਾਰੂ ਖਿਡਾਰੀ ਨੇ ਅਜਿਹਾ ਕੀਤਾ ਹੈ। ਮੈਕਸਵੇਲ ਬੇਹੱਦ ਬਿਹਤਰੀਨ ਫ਼ਾਰਮ 'ਚ ਸਨ ਪਰ ਉਹ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਦਬਾਅ ਮਹਿਸੂਸ ਕਰ ਰਹੇ ਸਨ ਜਿਸਦੇ ਚੱਲਦੇ ਉਨ੍ਹਾਂ ਨੂੰ ਆਸਟਰੇਲੀਆਈ ਟੀਮ ਤੋਂ ਨਾਂ ਵਾਪਸ ਲੈਣਾ ਪਿਆ। ਦੱਸ ਦੇਈਏ ਕਿ ਖੱਬੇ ਹੱਥ ਦੇ ਬੱਲੇਬਾਜ਼ ਨਿਕ ਮੈਡੀਨਸਨ ਨੂੰ ਮਾਨਸਿਕ ਤਣਾਅ ਹੋ ਗਿਆ ਹੈ ਅਤੇ ਉਸ ਨੇ ਪਰਥ 'ਚ ਪਾਕਿਸਤਾਨ ਖਿਲਾਫ ਟੂਰ ਮੈਚ ਤੋਂ ਹੱਟਣ ਦਾ ਵੱਡਾ ਫੈਸਲਾ ਕੀਤਾ ਹੈ।PunjabKesari

ਆਸਟਰੇਲੀਆ-ਏ ਟੀਮ ਦਾ ਹਿੱਸਾ ਸੀ ਨਿੱਕ
ਨਿਕ ਆਸਟਰੇਲੀਆ-ਏ ਟੀਮ 'ਚ ਚੁੱਣਿਆ ਗਿਆ ਸੀ ਅਤੇ ਉਸ ਦੇ ਲਈ ਹੁਣ ਇਹ ਮੁਕਾਬਲਾ ਅਹਿਮ ਸੀ ਜਿਸ ਦੇ ਰਾਹੀਂ ਉਹ ਆਸਟਰੇਲੀਆ ਟੈਸਟ ਟੀਮ 'ਚ ਵਾਪਸੀ ਕਰ ਸੱਕਦੇ ਸੀ ਪਰ ਉਸ ਨੇ ਆਰਾਮ ਲੈ ਲਿਆ। ਸਾਲ 2016 'ਚ ਇਸ ਖਿਡਾਰੀ ਨੇ ਪਾਕਿਸਤਾਨ ਖਿਲਾਫ ਹੀ ਟੈਸਟ ਡੈਬਿਊ ਕੀਤਾ ਸੀ ਅਤੇ ਉਹ ਤਿੰਨ ਮੁਕਾਬਲਿਆਂ 'ਚ ਵਧੀਆ ਨਹੀਂ ਕਰ ਸਕਿਆ, ਜਿਸ ਕਰਕੇ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ। ਹਾਲ ਹੀ 'ਚ ਨਿਕ ਮੈਡੀਨਸਨ ਨੇ ਘਰੇਲੂ ਕ੍ਰਿਕਟ 'ਚ ਆਪਣਾ ਦੱਮ ਦਿਖਾਉਂਦੇ ਹੋਇਆ ਹੀ ਆਸਟਰੇਲੀਆ-ਏ ਟੀਮ 'ਚ ਜਗ੍ਹਾ ਬਣਾਈ ਸੀ।PunjabKesari

ਸ਼ਾਨਦਾਰ ਫ਼ਾਰਮ 'ਚ ਸਨ ਮੈਡੀਨਸਨ
ਵਿਕਟੋਰੀਆ ਦੇ ਬੱਲੇਬਾਜ਼ ਨਿਕ ਮੈਡੀਨਸਨ ਨੇ ਆਪਣੀ ਘਰੇਲੂ ਟੀਮ ਲਈ 8 ਮੁਕਾਬਲਿਆਂ 'ਚ 80 ਦੀ ਔਸਤ ਨਾਲ 952 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ 4 ਸੈਂਕੜੇ ਨਿਕਲੇ ਸਨ ਜਿਸ 'ਚ ਇਕ ਦੋਹਰਾ ਸੈਂਕੜਾ ਵੀ ਸ਼ਾਮਲ ਸੀ। ਦੱਸ ਦੇਈਏ ਕਿ ਕ੍ਰਿਕਟ ਅਜਿਹੀ ਖੇਡ ਹੈ ਜਿੱਥੇ ਖਿਡਾਰੀ ਮਾਨਸਿਕ ਰੂਪ ਨਾਲ ਮਜ਼ਬੂਤ ਰਹਿਣਾ ਜਰੂਰੀ ਹੈ।


Related News