ਮੈਚ ਹਾਰਨ ਤੋਂ ਬਾਅਦ ਪਾਕਿ ਕਪਤਾਨ ਸਰਫਰਾਜ਼ ਨੇ ਦਿੱਤਾ ਵੱਡਾ ਬਿਆਨ

06/17/2019 1:56:17 AM

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਹਰਾਉਣ 'ਚ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਵੀ ਖੁੰਝ ਗਏ। ਮੈਚ ਖਤਮ ਹੋਣ ਤੋਂ ਬਾਅਦ ਮਿਲੀ ਹਾਰ ਨਾਲ ਕਪਤਾਨ ਬਹੁਤ ਦੁਖੀ ਦਿਖੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਵਧੀਆ ਟਾਸ ਜਿੱਤਿਆ ਪਰ ਬਦਕਿਸਮਤੀ ਨਾਲ ਅਸੀਂ ਵਧੀਆ ਗੇਂਦਬਾਜ਼ੀ ਨਹੀਂ ਕੀਤੀ। ਸਾਰਾ ਜਿੱਤ ਦਾ ਸਿਹਰਾ ਰੋਹਿਤ ਸ਼ਰਮਾ ਨੂੰ ਜਾਂਦਾ ਹੈ, ਅਸਲ 'ਚ ਉਹ ਵਧੀਆ ਖੇਡਿਆ। ਸਾਡੀ ਯੋਜਨਾ ਠੀਕ ਦਿਸ਼ਾ 'ਚ ਗੇਂਦਬਾਜ਼ੀ ਕਰਨ ਦੀ ਸੀ ਪਰ ਅਸੀਂ ਇਸ 'ਚ ਸਫਲ ਨਹੀਂ ਹੋ ਸਕੇ। ਅਸੀਂ ਇਕ ਵਧੀਆ ਟਾਸ ਜਿੱਤਿਆ ਪਰ ਅਸੀਂ ਇਸ ਨੂੰ ਭੁਲਾ ਨਹੀਂ ਸਕਦੇ।
ਸਰਫਰਾਜ਼ ਨੇ ਕਿਹਾ ਕਿ ਅਸੀਂ ਬਹੁਤ ਦੌੜਾਂ ਦਿੱਤੀਆਂ। ਸਾਨੂੰ ਲੱਗ ਰਿਹਾ ਸੀ ਕਿ ਗੇਂਦ ਟਰਨ ਹੋਵੇਗੀ। ਇਸ ਕਾਰਨ ਅਸੀਂ ਟੀਮ 'ਚ 2 ਸਪਿਨਰਾਂ ਨੂੰ ਚੁਣਿਆ ਸੀ। ਜਿਨ੍ਹਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਪਰ ਭਾਰਤੀ ਬੱਲੇਬਾਜ਼ਾਂ ਨੇ ਅਸਲ 'ਚ ਵਧੀਆ ਖੇਡ ਖੇਡਿਆ। ਅਸੀਂ ਬੱਲੇ ਦੇ ਨਾਲ-ਨਾਲ ਅਸਲ 'ਚ ਵਧੀਆ ਦੌੜਾਂ ਬਣਾ ਰਹੇ ਸੀ ਪਰ ਅਸੀਂ ਵਿਚ 'ਚ ਤੇਜ਼ੀ ਨਾਲ 2-3 ਵਿਕਟਾਂ ਡਿੱਗ ਗਈਆਂ। ਇਸ ਕਾਰਨ ਮੈਚ ਸਾਡੇ ਹੱਥੋਂ ਨਿਕਲ ਗਿਆ ਪਰ ਸਾਡੇ ਕੋਲ 4 ਮੈਚ ਹਨ ਤੇ ਉਮੀਦ ਹੈ ਕਿ ਅਸੀਂ ਇਨ੍ਹਾਂ ਚਾਰਾਂ ਮੈਚਾਂ 'ਚ ਜਿੱਤ ਹਾਸਲ ਕਰਾਂਗੇ।


Gurdeep Singh

Content Editor

Related News