ਕੋਚ ਅਹੁੱਦਾ ਛੱਡਣ ਤੋਂ ਬਾਅਦ, ਕੁੰਬਲੇ ਨੂੰ ਮਿਲ ਸਕਦੀ ਹੈ ਇਸ ਕਮੇਟੀ ''ਚ ਜਗ੍ਹਾ
Wednesday, Jul 05, 2017 - 10:14 PM (IST)

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਤੋਂ ਬਾਅਦ ਭਾਰਤੀ ਟੀਮ ਨੂੰ ਕੋਚ ਅਹੁੱਦੇ ਤੋਂ ਅਸਤੀਫਾ ਦੇਣ ਵਾਲੇ ਅਨਿਲ ਕੁੰਬਲੇ ਨੂੰ ਬੀ. ਸੀ. ਸੀ .ਆਈ. 'ਚ ਨਵੀਂ ਭੂਮਿਕਾ ਮਿਲ ਸਕਦੀ ਹੈ। ਉਨ੍ਹਾਂ ਨੂੰ ਸੁਪਰੀਮ ਕੋਰਟ ਵਲੋਂ ਨਿਯੁਕਤੀ ਪ੍ਰਸ਼ੰਸਕ ਕਮੇਟੀ (ਸੀ. ਓ.ਏ) 'ਚ ਜਗ੍ਹਾ ਮਿਲ ਸਕਦੀ ਹੈ। ਸਮਿਤੀ 'ਚ ਸ਼ਾਮਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਐਡੁਲਜੀ ਨੇ ਕਮੇਟੀ ਸਾਹਮਣੇ ਮੰਗ ਰੱਖੀ ਹੈ। ਉਸ ਨੇ ਕਿਹਾ ਕਿ ਕੁੰਬਲੇ ਨੂੰ ਕਮੇਟੀ ਤੋਂ ਅਸਤੀਫਾ ਦੇਣ ਵਾਲੇ ਇਤਿਹਾਸਕਾਰ ਰਾਮਚੰਦ ਗੁਹਾ ਦੀ ਕਮੇਟੀ 'ਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ।
ਸੀ. ਓ. ਏ. ਦੇ ਹੋਰ ਮੈਬਰ ਉਨ੍ਹਾਂ ਦੀ ਇਸ ਮੰਗ ਤੋਂ ਕਾਫੀ ਹੈਰਾਨ ਹਨ। ਡਾਇਨਾ ਨੇ ਕੋਚ ਅਹੁੱਦੇ ਲਈ ਬੀ. ਸੀ. ਸੀ.ਆਈ. ਵਲੋਂ ਅਪਲਾਈ ਕਰਨ ਦੀ ਤਾਰੀਖ ਵਧਾਉਣ ਦੇ ਫੈਸਲੇ 'ਤੇ ਸਵਾਲ ਚੁੱਕੇ ਸੀ। ਹਾਲਾਕਿ ਕਮੇਟੀ ਦੇ ਪ੍ਰਧਾਨ ਵਿਨੋਦ ਰਾਅ ਅਤੇ ਹੋਰ ਮੈਬਰ ਵਿਕਰਮ ਲਿਮਏ ਇਸ ਫੈਸਲੇ ਤੋਂ ਸੰਤੁਸ਼ਟ ਸੀ।
ਇਕ ਰਿਪੋਰਟ ਦੇ ਮੁਤਾਬਕ ਸੀ.ਓ.ਏ. ਡਾਇਨਾ ਐਡੁਲਜੀ ਦੇ ਕੰਮ ਕਰਨ ਦੇ ਤਰੀਰੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੈ। ਪਰ ਕਿਸੇ ਵੀ ਮੈਬਰ ਨੇ ਇਸ ਬਾਰੇ 'ਚ ਕਦੇ ਵੀ ਖੁੱਲ ਕੇ ਗੱਲ ਨਹੀਂ ਕੀਤੀ, ਪਰ ਪਿਛਲੇ ਕੁਝ ਸਮੇਂ 'ਚ ਉਸ ਦੇ ਤੌਰ-ਤਰੀਕੇ ਨੂੰ ਲੈ ਕੇ ਮਤਭੇਦ ਵੱਧ ਗਏ ਹਨ।