ਲੈਂਗਰ ਦੇ ਅਸਤੀਫ਼ੇ ਤੋਂ ਬਾਅਦ ਪੋਂਟਿੰਗ ਨੇ ਕਿਹਾ, ''ਆਸਟ੍ਰੇਲੀਅਨ ਕ੍ਰਿਕਟ ਲਈ ਦੁਖ਼ਦ ਦਿਨ''

02/05/2022 5:52:13 PM

ਮੈਲਬੌਰਨ (ਵਾਰਤਾ)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਸ਼ਨੀਵਾਰ ਨੂੰ ਆਸਟ੍ਰੇਲੀਆਈ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਜਸਟਿਨ ਲੈਂਗਰ ਦੇ ਅਸਤੀਫ਼ਾ ਦੇਣ ਨੂੰ ਆਸਟ੍ਰੇਲੀਆਈ ਕ੍ਰਿਕਟ ਲਈ ਦੁਖ਼ਦਾਈ ਦਿਨ ਕਰਾਰ ਦਿੱਤਾ। ਲੈਂਗਰ ਨੇ ਸ਼ਨੀਵਾਰ ਨੂੰ ਕ੍ਰਿਕਟ ਆਸਟ੍ਰੇਲੀਆ ਦੇ ਇਕਰਾਰਨਾਮੇ ਨੂੰ ਕੁਝ ਸਮੇਂ ਲਈ ਅੱਗੇ ਵਧਾਉਣ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਇਹ ਵੀ ਪੜ੍ਹੋ: ਜਸਟਿਨ ਲੈਂਗਰ ਨੇ ਆਸਟ੍ਰੇਲੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਪੋਂਟਿੰਗ ਨੇ ਆਸਟ੍ਰੇਲੀਅਨ ਰੇਡੀਓ ਨਾਲ ਗੱਲਬਾਤ ਵਿਚ ਇਸ ਬਾਰੇ ਵਿਚ ਕਿਹਾ, 'ਜਿੱਥੋਂ ਤੱਕ ਆਸਟਰੇਲੀਆਈ ਕ੍ਰਿਕਟ ਦਾ ਸਵਾਲ ਹੈ ਤਾਂ ਇਹ ਸੱਚਮੁੱਚ ਦੁਖ਼ਦਾਈ ਦਿਨ ਹੈ ਅਤੇ ਜੇਕਰ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਪਿਛਲੇ 6 ਮਹੀਨਿਆਂ ਵਿਚ ਕ੍ਰਿਕਟ ਆਸਟਰੇਲੀਆ ਨੇ ਆਸਟਰੇਲਿਆਈ ਕ੍ਰਿਕੇਟ ਦੇ ਕੁੱਝ ਬਿਹਤਰੀਨ ਲੋਕਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਉਹ ਚੰਗਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਇਨ੍ਹਾਂ 2 ਮਾਮਲਿਆਂ ਨੂੰ ਸੰਭਾਲਿਆ ਹੈ, ਉਹ ਸ਼ਰਮਨਾਕ ਹੈ।'

ਇਹ ਵੀ ਪੜ੍ਹੋ: ਰਿਕੀ ਪੋਂਟਿੰਗ ਨੇ ਕੀਤੀ ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਤਾਰੀਫ਼, ਦੱਸਿਆ ਸੰਪੂਰਨ ਪੈਕੇਜ

ਸਾਬਕਾ ਕਪਤਾਨ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਬੋਰਡ ਦਾ ਪੂਰਾ ਸਮਰਥਨ ਨਹੀਂ ਮਿਲਿਆ। ਜਿੱਥੋਂ ਤੱਕ ਮੈਂ ਲੈਂਗਰ ਨੂੰ ਜਾਣਦਾ ਹਾਂ, ਉਹ ਭੂਮਿਕਾ ਨੂੰ ਜਾਰੀ ਰੱਖਣ ਲਈ ਬਹੁਤ ਉਤਸੁਕ ਸਨ। ਖ਼ਾਸ ਤੌਰ 'ਤੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਸਰਵੋਤਮ ਕੋਚਿੰਗ ਦੌਰ ਤੋਂ ਬਾਅਦ, ਜਿਸ ਵਿਚ ਉਨ੍ਹਾਂ ਨੇ ਹਾਲ ਹੀ ਵਿਚ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਅਤੇ ਫਿਰ 4-0 ਦੀ ਐਸ਼ੇਜ਼ ਲੜੀ ਜਿੱਤਣ ਵਿਚ ਟੀਮ ਦੀ ਅਗਵਾਈ ਕੀਤੀ। ਲੈਂਗਰ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਮੈਂ ਜਾਣਦਾ ਹਾਂ ਕਿ ਉਹ ਆਸਟਰੇਲੀਆਈ ਕੋਚਿੰਗ ਨੂੰ ਲੈ ਕੇ ਕਿੰਨੇ ਜਨੂੰਨੀ ਹਨ ਅਤੇ ਇਸ ਭੂਮਿਕਾ ਵਿਚ ਉਹ ਬਣੇ ਰਹਿਣਾ ਚਾਹੁੰਦੇ ਸਨ। ਉਹ ਸਭ ਤੋਂ ਵਧੀਆ ਕੋਚ ਬਣਨਾ ਚਾਹੁੰਦੇ ਹਨ ਅਤੇ ਦੁਨੀਆ ਦੀ ਸਭ ਤੋਂ ਵਧੀਆ ਕ੍ਰਿਕਟ ਟੀਮ ਬਣਾਉਣਾ ਚਾਹੁੰਦੇ ਹਨ।'

ਇਹ ਵੀ ਪੜ੍ਹੋ: ਸਾਗਰ ਕਤਲਕਾਂਡ: ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਪੁਲਸ ਤੋਂ ਮੰਗਿਆ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News