ਭਾਰਤ ਦੀ ਹਾਰ ਤੋਂ ਬਾਅਦ ਲੋਕਾਂ ਨੇ ਪੰਤ ''ਤੇ ਕੱਢਿਆ ਗੁੱਸਾ, ਸੋਸ਼ਲ ਮੀਡੀਆ ''ਤੇ ਆਇਆ ''ਹੜ੍ਹ''

11/04/2019 1:31:03 PM

ਨਵੀਂ ਦਿੱਲੀ : ਬੰਗਲਾਦੇਸ਼ ਖਿਲਾਫ ਦਿੱਲੀ ਟੀ-20 ਕੌਮਾਂਤਰੀ ਮੈਚ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਪ੍ਰਸ਼ੰਸਕਾਂ ਦਾ ਗੁੱਸਾ ਇਕ ਵਾਰ ਫਿਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਨਿਕਲਿਆ ਹੈ। ਮੈਚ ਤੋਂ ਬਾਅਦ ਪ੍ਰਸ਼ੰਸਕਾਂ ਨੇ ਪੰਤ ਨੂੰ ਹਾਰ ਦਾ ਦੋਸ਼ੀ ਠਹਿਰਾਉਂਦਿਆਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਹੈ। ਉੱਥੇ ਹੀ ਕਈ ਪ੍ਰਸ਼ੰਸਕਾਂ ਨੇ ਸੀਨੀਅਰ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਯਾਦ ਕੀਤਾ ਹੈ।

PunjabKesari

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ (9) ਸਣੇ ਚੋਟੀ ਕ੍ਰਮ ਦੇ 3 ਬੱਲੇਬਾਜ਼ (ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ) 70 ਦੇ ਸਕੋਰ 'ਤੇ ਆਊਟ ਹੋ ਗਏ। ਹਾਲਾਂਕਿ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਕ ਪਾਸੇ ਖੜੇ ਰਹੇ। 41 ਦੌੜਾਂ ਬਣਾਉਣ ਤੋਂ ਬਾਅਦ ਧਵਨ ਵੀ ਆਪਣਾ ਵਿਕਟ ਗੁਆ ਬੈਠੇ। ਇਸ ਤੋਂ ਬਾਅਨ ਧੋਨੀ ਦੇ ਉਤਰਾਧਿਕਾਰੀ ਕਹੇ ਜਾਣ ਵਾਲੇ ਰਿਸ਼ਭ ਪੰਤ ਵੀ ਕੁਝ ਖਾਸ ਨਾ ਕਰ ਸਕੇ ਅਤੇ 27 ਦੌੜਾਂ ਬਣਾ ਕੇ ਸ਼ਫੀਫੁਲ ਦਾ ਸ਼ਿਕਾਰ ਹੋ ਗਏ। ਪੰਤ ਦੀ ਪਰੇਸ਼ਾਨੀ ਇੱਥੇ ਹੀ ਨਹੀਂ ਖਤਮ ਹੋਈ। ਬਤੌਰ ਵਿਕਟਕੀਪਰ ਡੀ. ਆਰ. ਐੱਸ. ਲੈਣ ਵਿਚ ਕਪਤਾਨ ਦੀ ਮਦਦ ਕਰਨ ਦੀ ਆਪਣੀ ਭੂਮਿਕਾ ਵਿਚ ਵੀ ਉਹ ਅਸਫਲ ਹੋ ਗਏ। 10ਵੇਂ ਓਵਰ ਵਿਚ ਟੀਮ ਵਿਚ ਵਾਪਸੀ ਕਰਨ ਵਾਲੇ ਯੁਜਵੇਂਦਰ ਚਾਹਲ ਦੀ ਆਖਰੀ ਗੇਂਦ 'ਤੇ ਪੰਤ ਨੇ ਸੌਮਿਆ ਸਰਕਾਰ ਖਿਲਾਫ ਕੈਚ ਆਊਟ ਦੀ ਜ਼ੋਰਦਾਰ ਅਪੀਲ ਕੀਤੀ। ਗੇਂਦਬਾਜ਼ ਨੂੰ ਯਕੀਨ ਨਾ ਹੋਣ ਕਾਰਨ ਕਪਤਾਨ ਨੇ ਪੰਤ ਦੇ ਕਹਿਣ 'ਤੇ ਰਿਵੀਊ ਲੈਣ ਦਾ ਫੈਸਲਾ ਲਿਆ ਜੋ ਗਲਤ ਸਾਬਤ ਹੋਇਆ।

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਪੰਤ ਨੂੰ ਲਿਆ ਲੰਮੇ ਹੱਥੀ


Related News