ਗੇਲ ਤੋਂ ਬਾਅਦ ਰਾਹੁਲ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼, ਬਣਾਇਆ ਇਹ ਰਿਕਾਰਡ

Tuesday, Sep 21, 2021 - 11:11 PM (IST)

ਗੇਲ ਤੋਂ ਬਾਅਦ ਰਾਹੁਲ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼, ਬਣਾਇਆ ਇਹ ਰਿਕਾਰਡ

ਦੁਬਈ- ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੈਸ਼ਨ ਦੇ ਦੂਜੇ ਪੜਾਅ ਵਿਚ ਪਹਿਲਾ ਮੈਚ ਖੇਡਣ ਉਤਰੇ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਾਜਸਥਾਨ ਰਾਇਲਜ਼ ਦੇ ਵਿਰੁੱਧ ਮੰਗਲਵਾਰ ਦੇ ਮੁਕਾਬਲੇ ਵਿਚ ਉਹ ਸਭ ਤੋਂ ਤੇਜ਼ 3000 ਦੌੜਾਂ ਪੂਰੀਆਂ ਕਰਨ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ ਇਸ ਮੁਕਾਮ ਤੱਕ ਪਹੁੰਚਣ ਵਾਲੇ ਉਹ ਕ੍ਰਿਸ ਗੇਲ ਤੋਂ ਬਾਅਦ ਦੂਜੇ ਬੱਲੇਬਾਜ਼ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਰਾਹੁਲ ਨੇ ਪਹਿਲੇ ਪੜਾਅ ਵਿਚ ਹਾਸਲ ਲੈਅ ਨੂੰ ਦੂਜੇ ਪੜਾਅ ਵਿਚ ਵੀ ਬਰਕਰਾਰ ਰੱਖਿਆ ਹੈ। ਪਹਿਲੇ ਮੈਚ ਵਿਚ ਰਾਜਸਥਾਨ ਦੇ ਵਿਰੁੱਧ 186 ਦੌੜਾਂ ਦਾ ਟੀਤਾ ਕਰਨ ਉਤਰੇ ਰਾਹੁਲ ਨੇ ਛੱਕੇ ਦੇ ਨਾਲ ਖਾਸ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਟੂਰਨਾਮੈਂਟ ਵਿਚ 3000 ਦੌੜਾਂ ਦਾ ਅੰਕੜਾ ਪੂਰਾ ਕੀਤਾ। 

ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ

PunjabKesari
ਕੇ. ਐੱਲ. ਰਾਹੁਲ ਭਾਰਤੀ ਬੱਲੇਬਾਜ਼ਾਂ ਵਿਚ ਸਭ ਤੋਂ ਤੇਜ਼ 3000 ਆਈ. ਪੀ. ਐੱਲ. ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। 100 ਪਾਰੀਆਂ ਖੇਡਣ ਤੋਂ ਪਹਿਲਾਂ ਅਜਿਹਾ ਕਰਨ ਵਾਲੇ ਟੂਰਨਾਮੈਂਟ ਵਿਚ ਸਿਰਫ ਤਿੰਨ ਹੀ ਬੱਲੇਬਾਜ਼ ਹਨ ਅਤੇ ਇਸ ਵਿਚ ਰਾਹੁਲ ਦਾ ਨਾਂ ਸ਼ਾਮਲ ਹੋ ਗਿਆ ਹੈ। ਆਈ. ਪੀ. ਐੱਲ. ਵਿਚ ਆਪਣੀ 80ਵੀਂ ਪਾਰੀ ਖੇਡਣ ਉਤਰੇ ਇਸ ਬੱਲੇਬਾਜ਼ ਨੇ ਛੱਕੇ ਦੇ ਨਾਲ ਰਿਕਾਰਡ ਆਪਣੇ ਨਾਂ ਕੀਤਾ।

ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ

PunjabKesari
ਗੇਲ ਦੇ ਨਾਂ ਰਿਕਾਰਡ
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦਾ ਰਿਕਾਰਡ ਪੰਜਾਬ ਦੀ ਟੀਮ ਵਲੋਂ ਹੀ ਖੇਡਣ ਵਾਲੇ ਕ੍ਰਿਸ ਗੇਲ ਦੇ ਨਾਂ ਦਰਜ ਹੈ। ਗੇਲ ਨੇ ਸਿਰਫ 75 ਪਾਰੀਆਂ ਵਿਚ ਹੀ 3000 ਆਈ. ਪੀ. ਐੱਲ. ਦੌੜਾਂ ਬਣਾ ਲਈਆਂ ਸਨ। ਇਸ ਲਿਸਟ ਵਿਚ ਰਾਹੁਲ 80 ਪਾਰੀਆਂ ਵਿਚ ਅਜਿਹਾ ਕਰ ਦੂਜੇ ਸਥਾਨ 'ਤੇ ਆ ਗਏ ਹਨ। ਤੀਜੇ ਨੰਬਰ 'ਤੇ ਸਨਰਾਈਜ਼ਰਸ ਹੈਦਰਾਬਾਦ ਵਲੋਂ ਖੇਡਣ ਵਾਲੇ ਡੇਵਿਡ ਵਾਰਨਰ ਦਾ ਨਾਂ ਆਉਂਦਾ ਹੈ। ਵਾਰਨਰ ਨੇ 94ਵੇਂ ਪਾਰੀਆਂ ਵਿਚ ਇਸ ਮੁਕਾਮ ਨੂੰ ਹਾਸਲ ਕੀਤਾ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News