5 ਸਾਲ ਬਾਅਦ ਘਰੇਲੂ ਮੈਦਾਨ 'ਤੇ ਰਾਇਲ ਜਿੱਤ ਦਰਜ ਕਰਨਾ ਚਾਹੁੰਦਾ ਹੈ ਰਾਜਸਥਾਨ
Wednesday, Apr 11, 2018 - 10:41 AM (IST)

ਨਵੀਂ ਦਿੱਲੀ—ਆਪਣਾ ਪਹਿਲਾਂ ਮੁਕਾਬਲਾ ਹਾਰ ਚੁੱਕੀ ਰਾਜਸਥਾਨ ਰਾਇਲਜ਼ ਅਤੇ ਦਿੱਲੀ ਡੇਅਰਡੈਵਿਲਜ਼ ਦੀ ਟੀਮ ਆਈ.ਪੀ.ਐੱਲ-11 'ਚ ਸਵਾਈਮਾਨ ਸਿੰਘ ਸਟੇਡੀਅਮ 'ਚ ਆਹਮਣੇ-ਸਾਹਮਣੇ ਹੋਵੇਗੀ। ਰਾਜਸਥਾਨ ਦਾ ਪਿਛਲੇ ਪੰਜ ਸਾਲ 'ਚ ਆਪਣੇ ਘਰ 'ਚ ਇਹ ਪਹਿਲਾਂ ਮੈਚ ਹੋਵੇਗਾ। ਦੋਨਾਂ ਦੀ ਕੋਸ਼ਿਸ਼ ਜਿੱਤ ਦੀ ਪਟਰੀ 'ਤੇ ਵਾਪਸੀ ਦੀ ਹੋਵੇਗੀ। ਮੋਹਾਲੀ 'ਚ ਖੇਡੇ ਗਏ ਆਪਣੇ ਪਹਿਲੇ ਮੁਕਾਬਲੇ 'ਚ ਦਿੱਲੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਛੈ ਵਿਕਟਾਂ ਨਾਲ ਹਰਾਇਆ।
ਉਸ ਮੁਕਾਬਲੇ 'ਚ ਪੰਜਾਬ ਟੀਮ ਦੇ ਓਪਨਰ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਤੇਜ਼ ਅੱਧ ਸੈਂਕੜਾ ਲਗਾਇਆ ਸੀ। ਰਾਹੁਲ ਨੇ ਸਿਰਫ 14 ਗੇਂਦਾਂ 'ਤੇ 50 ਦੋੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਦੀ ਨੀਂਹ ਰੱਖੀ। ਉੱਧਰ, ਰਾਜਸਥਾਨ ਨੂੰ ਪਹਿਲੇ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਨੌ ਵਿਕਟਾਂ ਨਾਲ ਹਰਾਇਆ ਸੀ। ਦੋ ਸਾਲ ਬਾਅਦ ਵਾਪਸੀ ਵਾਲੇ ਰਾਇਲਜ਼ ਦੇ ਲਈ ਟੂਰਨਾਮੈਂਟ ਦਾ ਆਗਾਜ਼ ਉਮੀਦ ਦੇ ਅਨੁਸਾਰ ਨਹੀਂ ਰਿਹਾ।
ਕਪਤਾਨ ਅਜਿੰਕਯ ਰਾਹਾਨੇ ਵੀ ਮੌਜੂਦਾ ਐਡੀਸ਼ਨ ਤੋਂ ਪਹਿਲਾਂ ਮੈਚ ਨੂੰ ਭੁੱਲਣਾ ਚਾਹੁੰਣਗੇ। ਜਿਸ 'ਚ ਉਹ ਬੱਲੇ ਤੋਂ ਨਾਕਾਮ ਰਹੇ ਅਤੇ ਸਿਲਪ ਚ ਕੈਚ ਵੀ ਛੱਡਿਆ? ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰਾਇਲਜ਼ ਦੀ ਬੱਲੇਬਾਜ਼ੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਸਟੀਵ ਸਮਿਥ ਦੀ ਗੈਰ ਮੌਜੂਦਗੀ 'ਚ ਬੱਲੇਬਾਜ਼ੀ ਵੈਸੇ ਹੀ ਕਮਜ਼ੋਰ ਹੋ ਗਈ ਹੈ ਅਤੇ ਬੈਨ ਸਟੋਕਸ ਵਰਗੇ ਮਹਿੰਗੇ ਵਿਦੇਸ਼ੀ ਖਿਡਾਰੀ ਸਪਿਨਰਾਂ ਦਾ ਸਾਹਮਣਾ ਨਹੀਂ ਕਰ ਪਾ ਰਹੇ ਹਨ।
ਰਾਇਲਜ਼ ਦੇ ਬੱਲੇਬਾਜ਼ ਸਿਰਫ 125 ਦੋੜਾਂ ਹੀ ਬਣਾ ਸਕੇ। ਮੱਧ ਕ੍ਰਮ 'ਚ ਸੰਜੂ ਸੈਮਸਾਨ (49) ਨੂੰ ਛੱਡ ਕੋਈ ਨਹੀਂ ਚੱਲ ਪਾਇਆ। ਟੀਮ ਦੇ ਮੇਂਟਰ ਸ਼ੇਨ ਵਾਰਨਰ ਨੂੰ ਆਪਣੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਦੇ ਲਈ ਪ੍ਰੇਰਿਤ ਕਰਨਾ ਹੋਵੇਗਾ। ਦੂਸਰੇ ਪਾਸੇ ਡੇਅਰਡੈਵਿਲਜ਼ ਨੂੰ ਵੀ ਪੰਜਾਬ ਦੇ ਖਿਲਾਫ ਮੈਚ 'ਚ ਕੇ.ਐੱਲ. ਰਾਹੁਲ ਦੇ ਤੇਜ਼ ਤਰਾਰ ਅਧ ਸੈਂਕੜੇ ਨਾਲ ਮਿਲੀ ਹਾਰ ਨੂੰ ਭੁੱਲੀ ਨਹੀਂ ਹੋਵੇਗੀ।
ਕਪਤਾਨ ਗੌਤਮ ਗੰਭੀਰ ਨੇ 55 ਦੋੜਾਂ ਬਣਾਈਆਂ ਸਨ ਅਤੇ ਵਿਕਟਕੀਪਰ ਬੱਲੇਬਾਜ਼ ਅਤੇ ਆਲਰਾਉਂਡਰ ਕ੍ਰਿਸ ਮੌਰਿਸ ਨੇ ਵੀ ਯੋਗਦਾਨ ਦਿੱਤਾ, ਪਰ ਉਹ ਜਿੱਤ ਨਹੀਂ ਦਿਵਾ ਸਕੇ। ਡੇਅਰਡੈਵਿਲਜ਼ ਦੇ ਕੋਲ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਮੁਹੰਮਦ ਸ਼ਮੀ, ਮੌਰਿਸ ਤੇ ਅਮਿੰਤ ਮਿਸ਼ਰਾ ਦੇ ਰੂਪ 'ਚ ਚੰਗੇ ਗੇਂਦਬਾਜ਼ ਹਨ। ਗੰਭੀਰ ਦੇ ਰੂਪ 'ਚ ਟੀਮ ਦੇ ਕੋਲ ਆਕਰਮਣ ਕਪਤਾਨ ਵੀ ਹੈ।
ਮੁੱਖ ਕਊਰੇਟਰ ਤਾਪਸ ਚਟਰਜੀ ਨੇ ਕਿਹਾ,' ਆਰ.ਸੀ.ਏ. 'ਤੇ ਪ੍ਰਤੀਬੰਧ ਦਾ ਸਾਨੂੰ ਖਾਮਿਆਜਾ ਭੁਗਤਨਾ ਪਿਆ ਹੈ। ਆਰਥਿਕ ਦਿੱਕਤਾਂ ਦੇ ਬਾਵਜੂਦ ਅਸੀਂ ਵਿਕਟ ਅਤੇ ਆਉਟਫੀਲਡ ਦਾ ਰੁਖ ਰਖਾਵ ਕਰ ਸਕਦੇ ਹਾਂ। ਇਸ 'ਤੇ ਜ਼ਿਆਦਾ ਕ੍ਰਿਕਟ ਨਹੀਂ ਹੋਇਆ ਹੈ, ਪਰ ਅਸੀਂ ਇਸ 'ਤੇ ਨਜ਼ਰ ਰੱਖੀ ਹੈ। ਇਸ ਵਿਕਟ 'ਤੇ 160-170 ਰਨ ਬਣ ਸਕਦੇ ਹਨ। ਬੱਲੇਬਾਜ਼ੀ ਦੇ ਨਾਲ ਇਸ 'ਤੇ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੇਗੀ।'