ਪਾਕਿ ਨੂੰ ਹਰਾਉਣ ਤੋਂ ਬਾਅਦ ਭਾਰਤੀ ਫੈਨਸ ਨੇ ਇੰਝ ਮਨਾਇਆ ਜਿੱਤ ਦਾ ਜਸ਼ਨ (ਦੇਖੋਂ ਤਸਵੀਰਾਂ)

Monday, Jun 17, 2019 - 02:48 AM (IST)

ਪਾਕਿ ਨੂੰ ਹਰਾਉਣ ਤੋਂ ਬਾਅਦ ਭਾਰਤੀ ਫੈਨਸ ਨੇ ਇੰਝ ਮਨਾਇਆ ਜਿੱਤ ਦਾ ਜਸ਼ਨ (ਦੇਖੋਂ ਤਸਵੀਰਾਂ)

ਨਵੀਂ ਦਿੱਲੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਇਕ ਹੋਰ ਸ਼ਾਨਦਾਰ ਸੈਂਕੜੇ ਨਾਲ ਵੱਡਾ ਸਕੋਰ ਬਣਾਉਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਕੱਪ ਵਿਚ ਆਪਣੇ ਇਸ ਪੁਰਾਣੇ ਵਿਰੋਧੀ ਵਿਰੁੱਧ ਜੇਤੂ ਮੁਹਿੰਮ 7-0 'ਤੇ ਪਹੁੰਚਾ ਦਿੱਤੀ। ਭਾਰਤ ਨੇ ਵਿਸ਼ਵ ਕੱਪ ਵਿਚ ਅਜੇ ਤਕ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਤੇ ਵਿਰਾਟ ਕੋਹਲੀ ਦੀ ਟੀਮ ਨੇ ਵੀ ਇਹ ਕ੍ਰਮ ਜਾਰੀ ਰੱਖਿਆ। ਭਾਰਤ ਨੇ ਮੈਚ 'ਚ 336 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਜਦੋਂ 35 ਓਵਰਾਂ ਵਿਚ 6 ਵਿਕਟ 'ਤੇ 166 ਦੌੜਾਂ ਬਣਾਈਆਂ ਸਨ ਤਾਂ ਉਦੋਂ ਮੀਂਹ ਆ ਗਿਆ ਸੀ। ਬਾਅਦ ਵਿਚ ਖੇਡ ਸ਼ੁਰੂ ਹੋਣ 'ਤੇ ਪਾਕਿਸਤਾਨ ਨੂੰ 40 ਓਵਰਾਂ ਵਿਚ 302 ਦੌੜਾਂ ਅਰਥਾਤ ਬਾਕੀ ਬਚੇ 5 ਓਵਰਾਂ ਵਿਚ 136 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨੀ ਟੀਮ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ। ਇਸ ਦੌਰਾਨ ਭਾਰਤ ਦੀ ਜਿੱਤ 'ਤੇ ਭਾਰਤੀ ਫੈਨਸ ਨੇ ਆਪਣੇ ਵੱਖਰੇ ਤਰੀਕੇ ਨਾਲ ਜਸ਼ਨ ਮਨਾਇਆ। 
ਦੇਖੋਂ ਤਸਵੀਰਾਂ—

PunjabKesariPunjabKesariPunjabKesariPunjabKesariPunjabKesariPunjabKesari

 


author

Gurdeep Singh

Content Editor

Related News